ਉੱਤਰੀ ਕੈਲੀਫੋਰਨੀਆ ਦੇ ਵਾਲਮਾਰਟ ਸੈਂਟਰ ‘ਚ ਫਾਇਰਿੰਗ ‘ਚ ਹਮਲਾਵਰ ਸਮੇਤ 2 ਦੀ ਮੌਤ

767
Share

ਸੈਕਰਾਮੈਂਟੋ, 28 ਜੂਨ (ਪੰਜਾਬ ਮੇਲ)- ਉੱਤਰੀ ਕੈਲੀਫੋਰਨੀਆ ‘ਚ ਸਥਿਤ ਵਾਲਮਾਰਟ ਸੈਂਟਰ ਵਿਚ ਇਕ ਵਿਅਕਤੀ ਨੇ ਸ਼ਨਿਚਰਵਾਰ ਨੂੰ ਲੋਕਾਂ ‘ਤੇ ਫਾਇਰਿੰਗ ਕੀਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਅਤੇ ਮਗਰੋਂ ਪੁਲਿਸ ਨੇ ਹਮਲਾਵਰ ਨੂੰ ਮਾਰ ਮੁਕਾਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 31 ਸਾਲਾ ਇਕ ਵਿਅਕਤੀ ਨੇ ਸੈਮੀ ਆਟੋਮੈਟਿਕ ਰਾਈਫਲ ਨਾਲ ਰੈੱਡ ਬਲੱਫ ਦੇ ਵਾਲਮਾਰਟ ਸੈਂਟਰ ਵਿਚ ਦੁਪਹਿਰੇ ਫਾਇਰਿੰਗ ਕੀਤੀ। ਇਹ ਸ਼ਹਿਰ ਸੈਕਰਾਮੈਂਟੋ ਤੋਂ 210 ਕਿਲੋਮੀਟਰ ਉੱਤਰ ਵਿਚ ਸਥਿਤ ਹੈ। ਪੁਲਿਸ ਬੁਲਾਰੇ ਐਲੀਸਨ ਹੈਡ੍ਰਿਕਸਨ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸੇਂਟ ਐਲਿਜ਼ਬੈੱਥ ਕਮਿਊਨਿਟੀ ਹਸਪਤਾਲ ਲਿਜਾਇਆ ਗਿਆ ਹੈ। ਇਸ ਹਮਲੇ ‘ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੌਰਾਨ ਸੈਂਕੜੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਹਾਲ ਵਿਚ ਬੰਦ ਕਰ ਲਿਆ।


Share