ਉੱਤਰੀ ਕੈਰੋਲੀਨਾ ’ਚ ਇਕ ਸਕੂਲ ’ਚ ਛੁਰੇਬਾਜੀ ਦੌਰਾਨ ਇਕ ਵਿਦਿਆਰਥੀ ਦੀ ਮੌਤ; ਦੋ ਜ਼ਖਮੀ

102
ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜੈਕਸੋਨਵਿਲੇ, ਉੱਤਰੀ ਕੈਰੋਲੀਨਾ ਦੇ ਇਕ ਹਾਈ ਸਕੂਲ ਵਿਚ ਹੋਈ ਛੁਰੇਬਾਜ਼ੀ ਦੀ ਘਟਨਾ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਇਕ ਅਧਿਆਪਕ ਵੀ ਸ਼ਾਮਲ ਹੈ ਪਰ ਉਸ ਦੇ ਛੁਰੇ ਦੇ ਜ਼ਖਮ ਨਹੀਂ ਹਨ। ਜੈਕਸੋਨਵਿਲੇ ਪੁਲਿਸ ਅਨੁਸਾਰ ਵਿਦਿਆਰਥੀਆਂ ਵਿਚਾਲੇ ਹੋਈ ਝੜਪ ਦੌਰਾਨ ਇਹ ਘਟਨਾ ਵਾਪਰੀ। ਪੁਲਿਸ ਅਨੁਸਾਰ ਦੋ ਵਿਦਿਆਰਥੀਆਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਦੋਨੋਂ ਵਿਦਿਆਰਥੀ ਨਾਬਾਲਗ ਹਨ, ਜਿਨ੍ਹਾਂ ਦੇ ਨਾਂ ਪੁਲਿਸ ਨੇ ਨਸ਼ਰ ਨਹੀਂ ਕੀਤੇ ਹਨ।