ਉੱਤਰਾਖੰਡ ਦੀਆਂ ਸਿਆਸੀ ਪਾਰਟੀਆਂ ਵੱਲੋਂ ਸਿੱਖ ਵੋਟ ਬੈਂਕ ’ਤੇ ਸੰਨ੍ਹ ਲਾਉਣੀ ਸ਼ੁਰੂ

408
Share

-3 ਫੀਸਦੀ ਸਿੱਖ ਊਧਮ ਸਿੰਘ ਨਗਰ ’ਚ
-ਸਿੱਖ ਭਾਈਚਾਰੇ ਦੇ ਲੋਕਾਂ ਤੋਂ ਵਿਰੋਧੀ ਧਿਰ ਨੂੰ ਜ਼ਿਆਦਾ ਉਮੀਦ
ਦੇਹਰਾਦੂਨ, 25 ਅਕਤੂਬਰ (ਪੰਜਾਬ ਮੇਲ)- ਦੇਸ਼ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਉੱਤਰਾਖੰਡ ਦੀਆਂ ਸਿਆਸੀ ਪਾਰਟੀਆਂ ਨੇ ਸੂਬੇ ਦੇ ਤਰਾਈ ਖੇਤਰ ’ਚ ਸਿੱਖ ਵੋਟ ਬੈਂਕ ’ਤੇ ਸੰਨ੍ਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਅਤੇ ਕਾਂਗਰਸ ਨੇ ਖੇਤਰ ਦੇ ਵੋਟ ਬੈਂਕ ਨੂੰ ਹਾਸਲ ਕਰਨ ਦੇ ਲਈ ਜ਼ਬਰਦਸਤ ਰਣਨੀਤੀ ਤਿਆਰ ਕੀਤੀ ਹੈ। ਖਾਸ ਕਰਕੇ ਭਾਜਪਾ ਨੇ ਜਿਥੇ ਉੱਤਰਾਖੰਡ ਦੇ ਤਿੰਨ ਮਹੱਤਵਪੂਰਣ ਅਹੁਦਿਆਂ ’ਤੇ ਸਿੱਖ ਭਾਈਚਾਰੇ ਨੂੰ ਤਰਜੀਹ ਦਿੱਤੀ ਹੈ। ਉਥੇ ਹੀ ਕਾਂਗਰਸ ਨੇ ਸਿੱਖ ਵੋਟਰਾਂ ਦੀ ਗਿਣਤੀ ਵਾਲੇ ਊਧਮ ਸਿੰਘ ਨਗਰ ਜ਼ਿਲੇ੍ਹ ਦੀਆਂ 9 ਸੀਟਾਂ ’ਚੋਂ ਘੱਟ-ਘੱਟ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਚੋਣ ਖੇਤਰ ਖਟੀਮਾ ਵੀ ਇਸ ਜ਼ਿਲ੍ਹੇ ’ਚ ਆਉਂਦਾ ਹੈ। ਚੋਣ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਕਾਰਨ ਉੱਤਰਾਖੰਡ ਦੇ ਸੱਤਾਧਿਰ ਵਿਰੁੱਧ ਲਹਿਰ ਤੇਜ਼ ਹੈ, ਖਾਸ ਕਰਕੇ ਤਰਾਈ ਖੇਤਰ ’ਚ ਜੋ ਕਿ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਯਸ਼ਪਾਲ ਆਰੀਆ ਦਾ ਗੜ੍ਹ ਮੰਨਿਆ ਜਾਂਦਾ ਹੈ।
ਉੱਤਰਾਖੰਡ ਦੇ ਤਰਾਈ ਖੇਤਰ ’ਚ ਊਧਮ ਸਿੰਘ ਨਗਰ ਅਤੇ ਨੈਨੀਤਾਲ ਦਾ ਮੈਦਾਨੀ ਇਲਾਕਾ ਆਉਂਦਾ ਹੈ। ਇਥੇ ਸਿੱਖ ਕਿਸਾਨਾਂ ਦੀ ਵੱਡੀ ਆਬਾਦੀ ਹੈ। ਊਧਮ ਸਿੰਘ ਨਗਰ ’ਚ ਕਿਸਾਨਾਂ ਦਾ ਵੱਡਾ ਵੋਟਰਬੇਸ ਹੈ ਅਤੇ ਲਖੀਮਪੁਰ ਖੀਰੀ ਘਟਨਾ ਨੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੇ ਲਈ ਹਾਲਾਤ ਬਹੁਤ ਮੁਸ਼ਕਲ ਬਣਾ ਦਿੱਤੇ ਹਨ। ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪਿਛਲੇ ਦਿਨੀਂ ਭਾਜਪਾ ਨੇ ਉੱਤਰਾਖੰਡ ’ਚ ਤਿੰਨ ਮਹੱਤਵਪੂਰਣ ਅਹੁਦੇ ਗਵਰਨਰ, ਮੁੱਖ ਸਕੱਤਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਮੁਖੀਆ ’ਚ ਸਿੱਖ ਭਾਈਚਾਰੇ ਦੇ ਮੈਂਬਰ ਨੂੰ ਨਿਯੁਕਤ ਕੀਤਾ ਸੀ। ਇਸ ਦੇ ਨਾਲ ਦਿੱਲੀ ਦੇ ਸਿੱਖ ਵਿਧਾਇਕ ਆਰ.ਪੀ. ਸਿੰਘ ਨੂੰ ਉੱਤਰਾਖੰਡ ਦਾ ਸਹਿ ਚੋਣ ਇੰਚਾਰਜ ਬਣਾਇਆ ਗਿਆ ਸੀ।
ਸੂਬੇ ਦੀ ਕੁੱਲ ਆਬਾਦੀ ਦੇ ਲਗਭਗ ਤਿੰਨ ਫੀਸਦੀ ਸਿੱਖ ਮੁੱਖ ਤੌਰ ’ਤੇ ਊਧਮ ਸਿੰਘ ਨਗਰ ’ਚ ਕੇਂਦਰਿਤ ਹੈ। ਨੈਨੀਤਾਲ ਅਤੇ ਹਰਿਦੁਆਰ ਜ਼ਿਲ੍ਹਿਆਂ ਦੀਆਂ ਵਿਧਾਨ ਸਭਾ ਸੀਟਾਂ ’ਚ ਵੀ ਸਿੱਖ ਆਬਾਦੀ ਦੀ ਇਕ ਵੱਡੀ ਗਿਣਤੀ ਹੈ। ਜਦਕਿ ਭਗਵਾ ਚੋਣ ਪ੍ਰਬੰਧਕ ਸਿਆਸੀ ਵਿਰੋਧੀਆਂ ਦੀਆਂ ਰਣਨੀਤੀਆਂ ’ਤੇ ਸਖਤ ਨਜ਼ਰ ਰੱਖ ਰਹੇ ਹਨ। ਭਾਜਪਾ ਅਤੇ ਆਰ.ਐੱਸ.ਐੱਸ. ਦੋਵਾਂ ਨੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਵਿਰੋਧੀ ਧਿਰ ਦੇ ਖੇਮੇ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਸਿੱਖ ਵੋਟ ਬੈਂਕ ਤੱਕ ਪਹੁੰਚਣ ਦੇ ਲਈ ਆਪਣੇ ਸਿੱਖ ਕੈਡਰ ਨੂੰ ਸ਼ਾਮਲ ਕੀਤਾ ਹੈ। ਇਹ ਕੈਡਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਉਹ ਵਿਰੋਧੀ ਪਾਰਟੀਆਂ ਦੀ ਵੋਟ ਬੈਂਕ ਦੀ ਸਿਆਸਤ ਦਾ ਸ਼ਿਕਾਰ ਨਾ ਹੋਵੇ।
ਖੇਤੀ ਕਾਨੂੰਨਾਂ ਦੇ ਵਿਰੋਧ ਦੀ ਸ਼ੁਰੂਆਤ ਸਿੱਖ ਬਹੁਤਾਤ ਵਾਲੇ ਸੂਬੇ ਪੰਜਾਬ ਤੋਂ ਹੋਈ, ਜਿਥੇ ਅਗਲੇ ਸਾਲ ਉੱਤਰਾਖੰਡ ਸਮੇਤ ਚੋਣਾਂ ਹੋਣੀਆਂ ਹਨ। ਵਿਰੋਧੀ ਪਾਰਟੀ ਉਮੀਦ ਕਰ ਰਹੇ ਹਨ ਕਿ ਉੱਤਰਾਖੰਡ ’ਚ ਸਿੱਖ ਭਾਈਚਾਰੇ ਵੀ ਪੰਜਾਬ ’ਚ ਆਪਣੇ ਭਰਾਵਾਂ ਵਾਂਗ ਵੋਟਿੰਗ ਕਰੇਗਾ, ਜਿਥੇ ਭਾਜਪਾ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਘ ਦੇ ਸਿੱਖ ਕੈਡਰ ਤੋਂ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਆਰ.ਐੱਸ.ਐੱਸ. ਨੇ ਵੀ ਇਸ ਮੁੱਦੇ ਨੂੰ ਉਠਾਇਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਘੱਟ ਤੋਂ ਘੱਟ ਤਿੰਨ ਸਿੱਖ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੀਆਂ ਖਬਰਾਂ ਦਰਮਿਆਨ ਭਾਜਪਾ ਭਾਈਚਾਰੇ ਵਿਚਾਲੇ ਆਪਣੇ ਉਮੀਦਵਾਰਾਂ ਦੀ ਸਖਤ ਜਾਂਚ ਕਰ ਰਹੀ ਹੈ। ਵਧੇਰੇ ਜਨਮਤ ਸਰਵੇਖਣਾਂ ਨੇ ਸੁਝਾਅ ਦਿੱਤਾ ਹੈ ਕਿ ਭਾਜਪਾ ਉੱਤਰਾਖੰਡ ’ਚ ਸੱਤਾ ਬਰਕਰਾਰ ਰੱਖੇਗੀ ਅਤੇ ਭਾਜਪਾ ਅਤੇ ਕਾਂਗਰਸ ਦੇ ਵਾਰੀ-ਵਾਰੀ ਨਾਲ ਸੱਤਾ ’ਚ ਆਉਣ ਦੀ ਰਵਾਇਤ ਨੂੰ ਤੋੜ ਦੇਵੇਗੀ।

Share