ਉੱਚ ਗੁਣਵੱਤਾ ਵਾਲੇ ਐਂਟੀਬੌਡੀਜ਼ ਸਾਰਸ ਕੋਵਿ-2 ਇਨਫੈਕਸ਼ਨ ਦੇ ਪੰਜ ਤੋਂ 7 ਮਹੀਨੇ ਬਾਅਦ ਹੋ ਰਹੇ ਖਤਮ : ਪ੍ਰੋਫੈਸਰ ਭੱਟਾਚਾਰੀਆ

420
Share

ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਗਲੋਬਲ ਪੱਧਰ ‘ਤੇ ਲੋਕ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ। ਕੋਰੋਨਾ ਸਬੰਧੀ ਸੀਰੋ ਸਰਵੇ ਅਤੇ ਦੂਜੇ ਅਧਿਐਨਾਂ ਵਿਚ ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਕੋਰੋਨਾਵਾਇਰਸ ਦੀ ਐਂਟੀਬੌਡੀ ਪਾਈ ਗਈ ਹੈ। ਸਰੀਰ ਵਿਚ ਐਂਟੀਬੌਡੀ ਬਣ ਜਾਣ ਦਾ ਮਤਲਬ ਹੋਇਆ ਕਿ ਇਹਨਾਂ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਹੋ ਚੁੱਕਾ ਹੈ ਅਤੇ ਉਹਨਾਂ ਦੇ ਸਰੀਰ ਨੇ ਉਸ ਦੇ ਖਿਲਾਫ਼ ਲੜਨ ਦੀ ਸਮਰੱਥਾ ਵਿਕਸਿਤ ਕਰ ਲਈ ਹੈ। ਇਸ ਦੇ ਬਾਅਦ ਸਵਾਲ ਬਣਦਾ ਹੈ ਕੀ ਇਕ ਵਾਰ ਐਂਟੀਬੌਡੀ ਬਣ ਜਾਣ ਦੇ ਬਾਅਦ ਕਦੇ ਕੋਰੋਨਾ ਨਹੀਂ ਹੋਵੇਗਾ। ਇਸ ਸਬੰਧੀ ਭਾਰਤੀ ਮੂਲ ਦੇ ਅਮਰੀਕੀ ਦੀਪਤ ਭੱਟਾਚਾਰੀਆ ਨੇ ਰਿਸਰਚ ਕੀਤੀ ਹੈ।

ਇਸ ਰਿਸਰਚ ਵਿਚ 6 ਹਜ਼ਾਰ ਲੋਕਾਂ ਦੇ ਐਂਟੀਬੌਡੀ ਸੈਂਪਲ ਲਏ ਗਏ, ਜੋ ਕੋਰੋਨਾ ਨਾਲ ਪੀੜਤ ਹੋਏ ਸਨ।ਰਿਸਰਚ ‘ਤੇ ਪ੍ਰੋਫੈਸਰ ਭੱਟਾਚਾਰੀਆ ਨੇ ਕਿਹਾ,”ਕੋਵਿਡ-19 ਦੇ ਖਿਲਾਫ਼ ਇਮਿਊਨਿਟੀ ਦੇ ਬਾਰੇ ਵਿਚ ਲਗਾਤਾਰ ਕਈ ਚਿੰਤਾਵਾਂ ਹਨ। ਅਸੀਂ ਇਸ ਅਧਿਐਨ ਵਿਚ ਪਾਇਆ ਹੈ ਕਿ ਇਮਿਊਨਿਟੀ ਘੱਟੋ-ਘੱਟੋ 5 ਮਹੀਨੇ ਲਈ ਸਥਿਰ ਹੈ। ਉੱਚ ਗੁਣਵੱਤਾ ਵਾਲੇ ਐਂਟੀਬੌਡੀਜ਼ ਸਾਰਸ ਕੋਵਿ-2 ਇਨਫੈਕਸ਼ਨ ਦੇ ਪੰਜ ਤੋਂ 7 ਮਹੀਨੇ ਬਾਅਦ ਖਤਮ ਹੋ ਰਹੇ ਹਨ।”


Share