ਉੱਘੇ ਸਾਹਿਤਕਾਰ ਮੋਹਿੰਦਰ ਸਿੰਘ ਘੱਗ ਦੀ ਹਾਦਸੇ ‘ਚ ਮੌਤ

653
Share

ਸੈਕਰਾਮੈਂਟੋ, 12 ਅਕਤੂਬਰ (ਗੁਰਜਤਿੰਦਰ ਸਿੰਘ ਰੰਧਾਵਾ)- ਪੰਜਾਬੀ ਸਾਹਿਤਕ ਹਲਕਿਆਂ ‘ਚ ਉਸ ਵੇਲੇ ਗਹਿਰਾ ਸਦਮਾ ਛਾ ਗਿਆ, ਜਦੋਂ ਇਹ ਖ਼ਬਰ ਆਈ ਕਿ ਉੱਘੇ ਸਾਹਿਤਕਾਰ ਅਤੇ ਇਤਿਹਾਸਕਾਰ ਮੋਹਿੰਦਰ ਸਿੰਘ ਘੱਗ ਇਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ। ਉਹ 90 ਵਰ੍ਹਿਆਂ ਦੇ ਸਨ। ਪ੍ਰਾਪਤ ਸੂਚਨਾ ਅਨੁਸਾਰ ਮੋਹਿੰਦਰ ਸਿੰਘ ਘੱਗ ਆਪਣੇ ਹੀ ਟਰੈਕਟਰ ਤੋਂ ਉੱਛਲ ਕੇ ਇਕ ਛੋਟੀ ਨਹਿਰ ਵਿਚ ਜਾ ਡਿੱਗੇ, ਜਿੱਥੋਂ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਸ ਹਾਦਸੇ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਕੁੱਝ ਦਿਨ ਹਸਪਤਾਲ ਰਹਿਣ ਤੋਂ ਉਪਰੰਤ ਉਹ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ। ਉਹ ਪਿਛਲੇ 60 ਵਰ੍ਹਿਆਂ ਤੋਂ ਅਮਰੀਕਾ ਵਿਖੇ ਰਹਿ ਰਹੇ ਸਨ।
ਮੋਹਿੰਦਰ ਸਿੰਘ ਘੱਗ ਨੇ ਜਿੱਥੇ ਸਾਹਿਤਕ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਸੀ, ਉਥੇ ਉਹ ਇਕ ਸਫਲ ਕਿਸਾਨ ਵੀ ਸਨ ਤੇ ਕੈਲੀਫੋਰਨੀਆ ਦੇ ਯੂਬਾ ਸਿਟੀ ਨਾਲ ਲੱਗਦੇ ਸ਼ਹਿਰ ਲਾਇਵ ਓਕ ਵਿਖੇ ਖੇਤੀਬਾੜੀ ਕਰਦੇ ਸਨ। ਮੋਹਿੰਦਰ ਸਿੰਘ ਘੱਗ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਅਤੇ ਸੈਕਰਾਮੈਂਟੋ ਦੇ ਫਾਊਂਡਰ ਮੈਂਬਰਾਂ ਵਿਚੋਂ ਇਕ ਸਨ। ਉਨ੍ਹਾਂ ਨੇ ਕੈਲੀਫੋਰਨੀਆ ਵਿਚ ਸਾਹਿਤ ਦੇ ਪਸਾਰ ਲਈ ਆਪਣਾ ਪੂਰਾ ਜੀਵਨ ਅਰਪਿਤ ਕਰ ਦਿੱਤਾ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ। ਉਨ੍ਹਾਂ ਦੇ ਅਚਾਨਕ ਚਲੇ ਜਾਣ ‘ਤੇ ਵੱਖ-ਵੱਖ ਸਾਹਿਤਕ ਹਸਤੀਆਂ ਨੇ ਅਫਸੋਸ ਜ਼ਾਹਿਰ ਕੀਤਾ ਹੈ।


Share