ਉੱਘੇ ਸਮਾਜਸੇਵੀ ਜਸਵਿੰਦਰ ਸਿੰਘ ਬੋਪਾਰਾਏ ਵਾਸੀ ਮਿੰਨੀ ਛਪਾਰ ਦੀ ਡੈਨਮਾਰਕ ਵਿਚ ਦਿਮਾਗ ਦੀ ਨਾੜੀ ਫਟਣ ਨਾਲ ਮੌਤ  

509
Share

ਮਲੇਰਕੋਟਲਾ, 12 ਅਗਸਤ (ਪੰਜਾਬ ਮੇਲ)- ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਬੋਪਾਰਾਏ ਸਪੁੱਤਰ ਜਗੀਰ ਸਿੰਘ ਮਾਤਾ ਸੁਰਜੀਤ ਕੌਰ  ਵਾਸੀ ਪਿੰਡ  ਮਿੰਨੀ ਛਪਾਰ ਜੋ ਡੈਨਮਾਰਕ ਵਿਚ ਆਪਣੀ ਜ਼ਿੰਦਗੀ ਦਾ  ਨਿਰਬਾਹ ਕਰ ਰਹੇ ਸਨ। ਉਨ੍ਹਾਂ ਦੀ 27 ਜੁਲਾਈ ਨੂੰ ਡੈਨਮਾਰਕ ਤੋਂ ਸਵਿਟਜ਼ਰਲੈਂਡ ਟ੍ਰੇਨ ਵਿਚ ਜਾਂਦਿਆਂ ਦਿਮਾਗ ਦੀ ਨਾੜੀ ਫਟਣ ਕਾਰਨ  ਅਚਨਚੇਤ ਮੌਤ ਹੋ ਗਈ ਹੈ । ਜਸਵਿੰਦਰ ਸਿੰਘ ਬਹੁਤ ਹੀ ਨਿਮਰਤਾ ਅਤੇ ਦਿਆਲੂ ਸੁਭਾਅ ਦੇ ਇਨਸਾਨ ਸਨ। ਓਹ ਹਰ ਸਮਾਜ ਸੇਵੀ ਕੰਮਾਂ ਵਿੱਚ ਤਨ ਮਨ ਧਨ ਨਾਲ ਵੱਡੇ ਪੱਧਰ ਤੇ ਸੇਵਾ ਕਰਦੇ ਸਨ । ਉਨ੍ਹਾਂ ਦੀ ਬੇਵਕਤੀ ਮੌਤ ਨੇ ਬੋਪਾਰਾਏ ਪਰਿਵਾਰ ਅਤੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ  । ਸਵਰਗੀ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਡੈਨਮਾਰਕ ਤੋਂ ਪੰਜਾਬ ਲਿਆਂਦਾ ਗਿਆ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ  12 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਪਿੰਡ ਮਿੰਨੀ ਛਪਾਰ ਨੇੜੇ ਮੰਡੀ ਅਹਿਮਦਗਡ਼੍ਹ ਜਿਲ੍ਹਾ  ਮਲੇਰਕੋਟਲਾ ਵਿਖੇ ਹੋਵੇਗਾ  ।  ਸਵਰਗੀ ਜਸਮਿੰਦਰ ਸਿੰਘ ਬੋਪਰਾਏ ਆਪਣੇ ਪਿੱਛੇ ਧਰਮ ਪਤਨੀ ਕੁਲਵਿੰਦਰ ਕੌਰ ਅਤੇ ਇਕ ਬੇਟਾ ਛੱਡ ਗਏ ਹਨ। ਉਨ੍ਹਾਂ ਦੀ ਬੇਵਕਤੀ ਮੌਤ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ  , ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਅਮਰਗੜ੍ਹ ਤੋਂ ਆਪ ਆਗੂ ਜਸਵੰਤ ਸਿੰਘ ਗੱਜਣ ਮਾਜਰਾ , ਸੁਖਦੇਵ ਸਿੰਘ ਚੱਕਕਲਾ, ਜਗਰੂਪ ਸਿੰਘ ਜਰਖੜ ਅਤੇ ਹੋਰ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ  ਬੋਪਾਰਾਏ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ ।

Share