ਉੱਘੇ ਬਿਜ਼ਨੈੱਸਮੈਨ ਤੇ ਸਮਾਜ ਸੇਵਕ ਜੋ ਸਿੰਘ ਸੰਧੂ ਗਾਧਰਾਂ ਅਮਰੀਕਾ

119
Share

ਅੱਜਕੱਲ੍ਹ ਪੈਸਾ ਹਰ ਇੱਕ ਇਨਸਾਨ ਕੋਲ ਹੈ। ਪਰ ਦਿਲ ਕਿਸੇ ਕਿਸੇ ਕੋਲ ਹੈ। ਪੈਸੇ ਦੇ ਨਾਲ ਆਪਣੇ ਬੇਗਾਨੇ ਤੇ ਬੇਗਾਨੇ ਵੀ ਆਪਣੇ ਬਣ ਜਾਂਦੇ ਹਨ। ਸਾਰੀ ਦੁਨੀਆਂ ਬੱਸ ਪੈਸੇ ਦੀ ਹੀ ਖੇਡ ਹੈ। ਅੱਜ ਅਸੀ ਜਿਸ ਇਨਸਾਨ ਬਾਰੇ ਗੱਲ ਕਰਨ ਜਾ ਰਹੇ ਹਾਂ। ਉਹ ਨੇ ਸਰਦਾਰ ਜੋ ਸਿੰਘ ਸੰਧੂ, ਉਘੇ ਬਿਜਨਸਮੈਨ ਤੇ ਸਮਾਜ ਸੇਵਕ ਅਮਰੀਕਾ ਵਾਲੇ। ਜੋ ਸਿੰਘ ਸੰਧੂ ਦਾ ਜਨਮ 6 ਅਪ੍ਰੈਲ 1968 ਨੂੰ ਪਿਤਾ ਸਰਦਾਰ ਮੋਦਨ ਸਿੰਘ ਸੰਧੂ ਤੇ ਮਾਤਾ ਕਰਮ ਕੌਰ ਜੀ ਦੇ ਘਰ ਪਿੰਡ ਗਾਧਰਾਂ, ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਆਪ ਜੀ ਨੂੰ ਛੋਟੀ ਉਮਰ ਵਿਚ ਹੀ ਆਪਣੇ ਬਜ਼ੁਰਗਾਂ ਤੋਂ ਸਮਾਜ ਸੇਵਾ ਦੇ ਕਾਰਜ ਕਰਨ ਦੀ ਗੂੜਤੀ ਮਿਲੀ ਸੀ। ਆਪ ਜੀ ਨੇ ਪ੍ਰਾਇਮਰੀ ਤੇ ਹਾਈ ਸਕੂਲ ਦੀ ਸਿੱਖਿਆ ਸਰਕਾਰੀ ਹਾਈ ਸਕੂਲ ਗਾਧਰਾਂ ਤੋਂ ਪ੍ਰਾਪਤ ਕੀਤੀ। ਬਾਰ੍ਹਵੀਂ ਦੀ ਸਿੱਖਿਆ ਗੁਰੂ ਨਾਨਕ ਕਾਲਜ ਨਕੋਦਰ ਤੋਂ ਹਾਸਲ ਕੀਤੀ। ਗਰੈਜੂਏਸ਼ਨ ਦੀ ਸਿੱਖਿਆ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅਮਿ੍ਰਤਸਰ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਬੀਬੀ ਮਲਕੀਤ ਕੌਰ ਸੰਧੂ ਦੇ ਨਾਲ ਹੋਇਆ। ਵਿਆਹ ਤੋਂ ਬਾਅਦ ਆਪ ਜੀ ਦੇ ਘਰ ਦੋ ਪੁੱਤਰਾਂ ਰਣਜੀਤ ਸਿੰਘ ਸੰਧੂ ਮਨਜੀਤ ਸਿੰਘ ਸੰਧੂ ਤੇ ਬੇਟੀ ਕਿਰਨ ਕੌਰ ਸੰਧੂ ਨੇ ਜਨਮ ਲਿਆ। ਆਪ ਜੀ ਸਾਲ 1972 ਵਿਚ ਅਮਰੀਕਾ ਦੀ ਧਰਤੀ ’ਤੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਲਾਸ ਏਂਜਲਸ ਵਿਖੇ ਪੱਕੇ ਤੌਰ ’ਤੇ ਵੱਸ ਗਏ । ਪਰ ਆਪ ਜੀ ਦਿਲ ਵਿਚ ਹਮੇਸ਼ਾ ਆਪਣਾ ਨਗਰ ਗਾਧਰਾਂ ਦਾ ਮੋਹ ਰਹਿੰਦਾ। ਆਪ ਆਪਣੇ ਸੁਪਨਿਆਂ ਵਿਚ ਵੀ ਗਾਧਰਾਂ ਨਗਰ ਨੂੰ ਤਰੱਕੀਆਂ ਦੀਆਂ ਰਾਹਵਾਂ ’ਤੇ ਵੇਖਦੇ। ਇਸ ਹੀ ਲੜੀ ਵਿਚ ਆਪ ਜੀ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਗਾਧਰਾਂ ਨੂੰ ਬਿਜਲੀ ਸਪਲਾਈ ਨਾਲ ਜੋੜਿਆ, ਜਿਸ ’ਤੇ 1984 ਵਿਚ ਲਗਪਗ 4 ਲੱਖ ਰੁਪਏ ਦਾ ਖਰਚ ਆਇਆ। ਜੋ ਸਾਰਾ ਆਪ ਜੀ ਨੇ ਹੀ ਕੀਤਾ। ਫਿਰ ਉਸ ਤੋਂ ਬਾਅਦ ਆਪਣੇ ਨਗਰ ਵਿਚ ਪੱਕੀਆਂ ਸੜਕਾਂ ਦਾ ਵੀ ਜਾਲ ਵਿਛਾਇਆ। ਇਕ ਹੋਰ ਖੂਬਸੂਰਤ ਪਾਰਕ ਐੱਨ.ਆਰ.ਆਈ. ਹੈਲਥ ਪਾਰਕ ਵੀ ਬਣਾਇਆ, ਜਿਸ ਦਾ ਨਾਮ ਸਰੀ ਗੁਰੂ ਨਾਨਕ ਦੇਵ ਜੀ ਮੈਮੋਰੀਅਲ ਪਾਰਕ ਗਾਧਰਾਂ ਰੱਖਿਆ। ਜਿਸ ਉਤੇ ਲੱਖਾਂ ਦੇ ਹਿਸਾਬ ਨਾਲ ਖਰਚਾ ਆਇਆ। ਸਰਕਾਰੀ ਪ੍ਰਾਇਮਰੀ ਸਕੂਲ ਗਾਧਰਾਂ ਨੂੰ ਆਪ ਜੀ ਨੇ ਸਰਕਾਰੀ ਹਾਈ ਸਕੂਲ ਦਾ ਦਰਜਾ ਵੀ ਦਿਵਾਇਆ। ਜਿਥੇ ਆਪ ਜੀ ਵਲੋਂ ਵਿਦਿਆਰਥੀਆ ਨੂੰ ਮੁਫਤ ਕਿਤਾਬ, ਸਪੋਰਟਸ ਕਿੱਟਾਂ ਤੇ ਖੇਡਾਂ ਦਾ ਸਮਾਨ ਵੀ ਦਿੱਤਾ ਜਾਂਦਾ ਹੈ। ਆਪ ਜੀ ਵਲੋਂ ਆਪਣੇ ਨਗਰ ਗਾਧਰਾਂ ਵਿਖੇ ਹਰ ਸਾਲ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਜਿਸ ਵਿਚ ਆਪ ਜੀ ਵਲੋਂ 5 ਲੱਖ ਰੁਪਏ ਦਾ ਸਹਿਯੋਗ ਦਿੱਤਾ ਜਾਂਦਾ ਹੈ। ਹਰ ਸਾਲ ਜੋ ਨਗਰ ਗਾਧਰਾਂ ਵਲੋਂ ਹੋਲੇ-ਮਹੱਲੇ ’ਤੇ ਲੰਗਰ ਲਗਾਇਆ ਜਾਂਦਾ ਹੈ, ਉਸ ਵਿਚ ਵੀ ਸੰਧੂ ਪਰਿਵਾਰ ਵਲੋਂ ਦਿਲ ਖੋਲ੍ਹ ਕੇ ਮਾਇਆ ਦੇ ਗੱਫੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਆਪ ਜੀ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਲੋੜਵੰਦ ਗਰੀਬਾਂ ਦੇ ਲਈ ਖੁੱਲੇ ਰਹਿੰਦੇ ਹਨ। ਜੋ ਵੀ ਆਪ ਜੀ ਤੋਂ ਮਦਦ ਮੰਗਦਾ ਹੈ। ਉਸ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ। ਇਸ ਮੁਕਾਮ ’ਤੇ ਪੁੱਜਣ ਦੇ ਬਾਵਜੂਦ ਆਪ ਜੀ ਹਰ ਕਿਸੇ ਨਾਲ ਹੱਸ ਕੇ ਗੱਲ ਕਰਦੇ ਹਨ। ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੋ ਸੰਧੂ ਅਮਰੀਕਾ ਵਾਲਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ’ਚ ਰੱਖਣ ਤੇ ਸੰਧੂ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਣ।

Share