ਉੱਘੇ ਪੱਤਰਕਾਰ ਵਿਨੋਦ ਦੂਆ ਦਾ ਦੇਹਾਂਤ

417
Share

ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਉੱਘੇ ਪੱਤਰਕਾਰ ਵਿਨੋਦ ਦੂਆ ਦਾ ਅੱਜ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ ਇੱਥੇ ਅਪੋਲੋ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖ਼ਲ ਸਨ। ਇਹ ਜਾਣਕਾਰੀ ਉਨ੍ਹਾਂ ਦੀ ਧੀ ਅਤੇ¿; ਅਦਾਕਾਰਾ-ਹਾਸਰਸ ਕਲਾਕਾਰ ਮਲਿਕਾ ਦੂਆ ਨੇ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਇੱਥੇ ਲੋਧੀ ਰੋਡ ਸਥਿਤ ਸਮਸ਼ਾਨਘਾਟ ਵਿਚ ਕੀਤਾ ਜਾਵੇਗਾ। ਇਸ ਸਾਲ ਜੂਨ ਵਿਚ ਕਰੋਨਾ ਕਾਰਨ ਉਨ੍ਹਾਂ ਦੀ ਪਤਨੀ ਪਦਮਾਵਤੀ ‘ਚਿੰਨਾ’ ਦੂਆ ਦਾ ਦੇਹਾਂਤ ਹੋ ਗਿਆ ਸੀ। ਵਿਨੋਦ ਦੂਆ ਨੇ ਹਿੰਦੀ ਸਮਾਚਾਰ ਚੈਨਲ ਐੱਨ.ਡੀ.ਟੀ.ਵੀ. ਅਤੇ ਦੂਰਦਰਸ਼ਨ ਵਿਚ ਵੀ ਕੰਮ ਕੀਤਾ ਸੀ।

Share