ਉਲੰਪੀਅਨ ਸੁਸ਼ੀਲ ਕੁਮਾਰ ਕਤਲ ਕੇਸ ’ਚ ਨਾਂ ਸਾਹਮਣੇ ਆਉਣ ਮਗਰੋਂ ਕਥਿਤ ਤੌਰ ’ਤੇ ‘ਫ਼ਰਾਰ’

99
Share

ਨਵੀਂ ਦਿੱਲੀ, 7 ਮਈ (ਪੰਜਾਬ ਮੇਲ)- ਉਲੰਪੀਅਨ ਸੁਸ਼ੀਲ ਕੁਮਾਰ ਕਤਲ ਕੇਸ ਵਿਚ ਨਾਂ ਸਾਹਮਣੇ ਆਉਣ ਤੋਂ ਬਾਅਦ ਕਥਿਤ ਤੌਰ ’ਤੇ ਫ਼ਰਾਰ ਦੱਸਿਆ ਜਾ ਰਿਹਾ ਹੈ। ਪਹਿਲਵਾਨ ਸਾਗਰ ਧਨਖੜ ਦੇ ਕਤਲ ਤੋਂ ਬਾਅਦ ਸੁਸ਼ੀਲ ਦੇ ਮੋਬਾਈਲ ਦੀ ਲੋਕੇਸ਼ਨ ਹੁਣ ਉੱਤਰਾਖੰਡ ’ਚ ਆ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਛਤਰਸਾਲ ਵਿਚ ਸੀ.ਸੀ.ਟੀ.ਵੀ. ਫੁਟੇਜ, ਗਿ੍ਰਫ਼ਤਾਰ ਪਿ੍ਰੰਸ ਦਲਾਲ ਤੇ ਜ਼ਖ਼ਮੀ ਪਹਿਲਵਾਨ ਅਮਿਤ ਤੇ ਸੋਨੂੰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਜੇ ਤੱਕ ਸਿਰਫ਼ ਅੱਠ-ਦਸ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਦੀ ਗਿਣਤੀ 20 ਤੋਂ ਵੱਧ ਸੀ। ਵੇਰਵਿਆਂ ਮੁਤਾਬਕ ਸਾਗਰ ਧਨਖੜ ਉੱਭਰਦਾ ਪਹਿਲਵਾਨ ਸੀ। ਉਸ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਦੋ-ਤਿੰਨ ਵਾਰ ਹਿੱਸਾ ਲਿਆ ਹੈ। ਉਸ ਦੇ ਪਿਤਾ ਦਿੱਲੀ ਪੁਲਿਸ ਵਿਚ ਕਾਂਸਟੇਬਲ ਹਨ। ਕਤਲ ਮਾਮਲੇ ’ਚ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

Share