ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਮਾਈਕ ਪੇਂਸ ਦੇ ਵਿਚ ਸਾਲਟ ਕੇਕ ਸਿਟੀ ਵਿਚ ਹੋਈ ਡਿਬੈਟ

627
Share

ਕੋਰੋਨਾ ਵੈਕਸੀਨ ‘ਤੇ ਭਿੜੇ ਕਮਲਾ ਤੇ ਪੇਂਸ

ਵਾਸ਼ਿੰਗਟਨ, 8 ਅਕਤੂਬਰ, (ਪੰਜਾਬ ਮੇਲ)- ਅਮਰੀਕਾ ਵਿਚ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਬਹਿਸ ਹੋਈ। ਡੈਮੋਕਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਮਾਈਕ ਪੇਂਸ ਦੇ ਵਿਚ ਸਾਲਟ ਕੇਕ ਸਿਟੀ ਵਿਚ ਡਿਬੈਟ ਹੋਈ। ਕਮਲਾ ਹੈਰਿਸ ਨੇ ਇਸ ਦੌਰਾਨ ਰਾਸ਼ਟਰਪਤੀ ਟਰੰਪ ਅਤੇ ਉਪ ਰਾਟਰਪਤੀ ਮਾਈਕ ਪੇਂਸ ‘ਤੇ ਜੰਮ ਕੇ ਹਮਲਾ ਬੋਲਿਆ।

ਦੋਵੇਂ ਉਮੀਦਵਾਰਾਂ ਨੇ ਬਹਿਸ ਦੌਰਾਨ ਅਲੱਗ ਅਲੱਗ ਮੁੱÎਦਿਆਂ ਨੂੰ ਲੈ ਕੇ ਇੱਕ ਦੂਜੇ ‘ਤੇ ਤਿੱਖਾ ਜ਼ੁਬਾਨੀ ਹਮਲਾ ਬੋਲਿਆ। ਰਾਸ਼ਟਰਪਤੀ ਟਰੰਪ ਦੇ ਕੋਰੋਨਾ ਪੀੜਤ ਹੋਣ ਤੋਂ ਬਾਅਦ Îਇਹ ਬਹਿਸ ਕਾਫੀ ਅਹਿਮ ਹੋ ਗਈ। ਇਸ ਬਹਿਸ ਦਾ ਸੰਚਾਲਨ ਪੱਤਰਕਾਰ ਸੁਜੈਨ ਪੇਜ ਨੇ ਕੀਤਾ।
ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦੋਵੇਂ ਉਮੀਦਵਾਰਾਂ ਦੇ ਵਿਚ ਸ਼ੀਸ਼ੇ ਦੀ ਸ਼ੀਲਡ ਬਣਾਈ ਗਈ ਸੀ। ਉਮੀਦਵਾਰਾਂ ਅਤੇ ਸੁਜੈਨ ਦੇ ਵਿਚ ਸਮਾਜਕ ਦੂਰੀ ਦਾ ਖਿਆਲ ਰੱਖਿਆ ਗਿਆ ਸੀ। ਇਸ ਬਹਿਸ ਵਿਚ ਸ਼ਾਮਲ ਹੋਏ ਸਾਰੇ ਦਰਸਕਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ, ਇਸ ਤੋਂ ਬਾਅਦ ਐਂਟਰ ਹੋਣ ਦਿੱਤਾ ਗਿਆ। ਬਹਿਸ ਦੌਰਾਨ ਸਾਰੇ ਲੋਕ ਮਾਸਕ ਲਾਏ ਅਤੇ ਦੂਰੀ ਬਣਾ ਕੇ ਬੈਠੇ ਨਜ਼ਰ ਆਏ। ਇਹ ਬਹਿਸ 90 ਮਿੰਟ ਤੱਕ ਚੱਲੀ ਅਤੇ ਇਸ ਨੂੰ ਅਲੱਗ ਅਲੱਗ ਮੁੱਦਿਆਂ ਅਤੇ ਹਿੱਸਿਆਂ ਵਿਚ ਵੰਡਿਆ ਗਿਆ।
ਬਹਿਸ ਦੌਰਾਨ ਕਮਲਾ ਹੈਰਿਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਇਸ ਮਹਾਮਾਰੀ ਦੀ ਪ੍ਰਕ੍ਰਿਤੀ ਬਾਰੇ ਸੂਚਿਤ ਕੀਤਾ ਗਿਆ ਸੀ ਕਿ ਇਹ ਬਹੁਤ ਹੀ ਖਤਰਨਾਕ ਹੈ।
ਇਸ ਦੇ ਬਾਵਜੂਦ ਅੱਜ ਵੀ ਇਸ ਨਾਲ ਨਿਪਟਣ ਦੇ ਲਈ ਉਨ੍ਹਾਂ ਕੋਲ ਕੋਈ ਕਾਰਜ ਯੋਜਨਾ ਨਹੀਂ ਹੈ। ਜਦ ਕਿ ਜੋਅ ਬਿਡੇਨ ਦੇ ਕੋਲ ਯੋਜਨਾ ਹੈ। ਜਦ ਕਿ ਮਾਈਕ ਪੇਂਸ ਨੇ ਕਮਲਾ ਹੈਰਿਸ ਦੀ ਟਿੱਪਣੀਆਂ ਦਾ ਬਚਾਅ ਕੀਤਾ ਹੈ ਅਤੇ ਕਿਹਾ ਕਿ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਰਾਸ਼ਟਰਪਤੀ ਦੇ ਕਦਮਾਂ ਨੇ ਲੋਕਾਂ ਦੀ ਜਾਨ ਬਚਾਈ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦ ਆਪ ਚਹਿੰਦੇ ਹਨ ਕਿ ਪਿਛਲੇ ਅੱਠ ਮਹੀਨੇ ਵਿਚ ਅਮਰੀਕੀ ਲੋਕਾਂ ਨੇ ਜੋ ਕੰਮ ਕੀਤਾ ਹੈ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਇਹ ਅਮਰੀਕੀ ਲੋਕਾਂ ਦੁਆਰਾ ਕੀਤੇ ਗਏ ਬਲਿਦਾਨਾਂ ਦੇ ਪ੍ਰਤੀ ਅਸੰਤੋਸ਼ ਹੈ।
ਪੇਂਸ ਨੇ ਕਿਹਾ ਕਿ ਡਾਕਟਰ ਫੌਸੀ ਨੇ ਓਵਲ ਦਫ਼ਤਰ ਵਿਚ ਰਾਸ਼ਟਰਪਤੀ ਨੂੰ ਜੋ ਕਿਹਾ ਉਹੀ ਉਨ੍ਹਾਂ ਨੇ ਅਮਰੀਕੀ ਲੋਕਾਂ ਨੂੰ ਦੱਸਿਆ। ਟਰੰਪ ਸਰਕਾਰ ਨੇ ਟਾਸਕ ਫੋਰਸ ਬਣਾਈ ਅਤੇ ਸਾਰੇ ਜ਼ਰੂਰੀ ਕਦਮ ਚੁੱਕੇ। ਉਸ ਸਮੇਂ ਚੀਨ-ਅਮਰੀਕਾ ਦੇ ਵਿਚ ਸਾਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦ ਕਿ ਦੇਸ਼ ਵਿਚ ਸਿਰਫ ਸੰਕਰਮਣ ਦੇ ਪੰਜ ਮਾਮਲੇ ਸੀ।
ਕਮਲਾ ਹੈਰਿਸ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਸਾਰੇ ਪਲਾਨ ਅਸਫ਼ਲ ਹੋ ਗਏ, ਇਸ ਕਾਰਨ ਦੋ ਲੱਖ ਅਮਰੀਕੀਆਂ ਨੇ ਅਪਣੀ ਜਾਨ ਗੁਅਈ।  ਦੂਜੇ ਪਾਸੇ ਪੇਂਸ ਨੇ ਕਿਹਾ ਕਿ Îਇਹ ਅਜਿਹਾ ਕਹਿਣਾ ਕਿ ਅਮਰੀਕਾ ਵਿਚ ਕੁਝ ਕੰਮ ਨਹੀਂ ਹੋਇਆ। ਅਮਰੀਕਾ ਦੇ ਉਨ੍ਹਾਂ ਸਾਰੇ ਲੋਕਾਂ ਦਾ ਅਪਮਾਨ ਹੈ ਜਿਨ੍ਹਾ ਨੇ ਇਸ ਨਾਲ ਨਿਪਟਣ ਦੇ ਲਈ ਬਹੁਤ ਮਿਹਨਤ ਕੀਤੀ।


Share