ਉਜਾਗਰ ਸਿੰਘ ਨੂੰ ਸਦਮਾ ਵੱਡੇ ਭਰਾ ਦਰਸ਼ਨ ਸਿੰਘ ਸਵਰਗਵਾਸ

147
Share

ਲੁਧਿਆਣਾ, 13 ਮਾਰਚ (ਪੰਜਾਬ ਮੇਲ)- ਬਾਬਾ ਦਰਸ਼ਨ ਸਿੰਘ 76 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ਹਨ। ਉਹ ਧਾਰਮਿਕ ਬਿਰਤੀ ਦੇ ਮਾਲਕ ਅਤੇ ਸਮਾਜ ਸੇਵਾ ਦੇ ਪੁੰਜ ਸਨ। ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਿੱਧ ਸਰ ਅਤੇ ਬਾਬਾ ਸਿੱਧ ਸਰ ਚੈਰੀਟੇਬਲ ਸਿਵਲ ਹਸਪਤਾਲ ਸਥਾਪਤ ਕਰਵਾਇਆ। ਉਨ੍ਹਾਂ ਸਮਾਜ ਦੇ ਪਛੜੇ ਅਤੇ ਗ਼ਰੀਬ ਵਰਗ ਦੇ ਲੋੜਬੰਦ ਲੋਕਾਂ ਦੀ ਸਹਾਇਤਾ ਲਈ ਇਕ ਫੰਡ ਸਥਾਪਤ ਕੀਤਾ ਹੋਇਆ ਸੀ, ਜਿਸ ਨਾਲ ਉਹ ਲੋੜਬੰਦਾਂ ਖਾਸ ਤੌਰ ਤੇ ਬਿਮਾਰਾਂ ਮਰੀਜਾਂ ਦੇ ਇਲਾਜ ਦੀ ਮਦਦ ਕਰਦੇ ਰਹਿੰਦੇ ਸਨ। ਇਸ ਫੰਡ ਲਈ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਹੀ ਆਰਥਿਕ ਮਦਦ ਲੈ ਕੇ ਸੇਵਾ ਕਰਦੇ ਸਨ। ਇਹ ਸਾਰਾ ਕੰਮ ਉਹ ਗੁਪਤ ਪਹਿਰੇ ਵਿੱਚ ਕਰਦੇ ਸਨ। ਉਹ ਲਗਾਤਾਰ 13 ਸਾਲ ਬਾਬਾ ਸਿੱਧ ਸਰ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਦੋ ਸਾਲ ਸਰਪ੍ਰਸਤ ਰਹੇ ਹਨ। ਉਹ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਦੇ ਵੱਡੇ ਭਰਾ ਸਨ। ਉਨ੍ਹਾਂ ਦੀ ਯਾਦ ਵਿੱਚ ਕੀਰਤਨ ਅਤੇ ਅੰਤਮ ਅਰਦਾਸ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਵਿਖੇ 16 ਮਾਰਚ ਦਿਨ ਬੁੱਧਵਾਰ ਨੂੰ ਦੁਪਹਿਰ 1-00 ਵਜੇ ਤੋਂ 2-00 ਵਜੇ ਤੱਕ ਹੋਵੇਗੀ।


Share