ਈ.ਡੀ. ਵੱਲੋਂ ਭਗੌੜੇ ਮੇਹੁਲ ਚੌਕਸੀ ਦੀ ਪਤਨੀ ਖ਼ਿਲਾਫ਼ ਚਾਰਜਸ਼ੀਟ ਦਾਖਲ

128
Share

ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀ ਪਤਨੀ ਪ੍ਰੀਤੀ ਚੌਕਸੀ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿਚ ਈ.ਡੀ. ਨੇ ਪ੍ਰੀਤੀ ਚੌਕਸੀ ਨੂੰ ਇੱਕ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ ਕਈ ਅਜਿਹੀਆਂ ਕੰਪਨੀਆਂ ਦੀ ਲਾਭਪਾਤਰੀ ਸੀ, ਜੋ ਕਾਲੇ ਧਨ ਨੂੰ ਸਫੈਦ ਕਰਨ ਲਈ ਬਣਾਈਆਂ ਗਈਆਂ ਸਨ। ਈ.ਡੀ. ਨੇ ਦੋਸ਼ ਲਾਇਆ ਹੈ ਕਿ ਮੇਹੁਲ ਚੌਕਸੀ ਦੀ ਮਲਕੀਅਤ ਵਾਲੀਆਂ ਜ਼ਿਆਦਾਤਰ ਫਰਮਾਂ ਵਿਚ ਉਸ ਦੀ ਪਤਨੀ ਨੂੰ ਨਾਮਿਨੀ ਬਣਾਇਆ ਗਿਆ ਸੀ। ਉਸ ਦੀਆਂ ਕਈ ਫਰਮਾਂ ਹਾਂਗਕਾਂਗ ਵਰਗੇ ਦੇਸ਼ਾਂ ਤੋਂ ਕੰਮ ਕਰ ਰਹੀਆਂ ਸਨ, ਜਿੱਥੋਂ ਪੈਸਾ ਭੇਜਿਆ ਜਾਂਦਾ ਸੀ। ਈ.ਡੀ. ਨੇ ਇਹ ਵੀ ਕਿਹਾ ਹੈ ਕਿ ਮੁੰਬਈ ਸਥਿਤ ਕੁਝ ਕੰਪਨੀਆਂ ਇਸ ਸਬੰਧੀ ਜਾਂਚ ਦੇ ਘੇਰੇ ਵਿਚ ਹਨ।


Share