ਈ.ਡੀ. ਵੱਲੋਂ ਦਾਊਦ ਇਬਰਾਹੀਮ ਦੇ ਭਰਾ ਇਕਬਾਲ ਕਾਸਕਰ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ’ਚ ਗਿ੍ਰਫ਼ਤਾਰ

231
Share

ਮੁੰਬਈ, 18 ਫਰਵਰੀ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 1993 ਦੇ ਮੁੰਬਈ ਧਮਾਕਿਆਂ ਦੇ ਮਾਸਟਰਮਾਈਂਡ ਦਾਊਦ ਇਬਰਾਹੀਮ ਦੇ ਭਰਾ ਇਕਬਾਲ ਕਾਸਕਰ ਨੂੰ ਅੱਜ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਗਿ੍ਰਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲ ਹੀ ’ਚ ਜੇਲ੍ਹ ’ਚ ਬੰਦ ਕਾਸਕਰ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੋਇਆ ਹੈ। ਅਧਿਕਾਰੀਆਂ ਮੁਤਾਬਕ ਕਥਿਤ ਜਬਰੀ ਵਸੂਲੀ ਦੇ ਕਈ ਮਾਮਲਿਆਂ ’ਚ ਪਹਿਲਾਂ ਹੀ ਠਾਣੇ ਦੀ ਜੇਲ੍ਹ ਵਿੱਚ ਬੰਦ ਕਾਸਕਰ ਨੂੰ ਤਾਜ਼ਾ ਮਾਮਲੇ ਵਿਚ ਹਿਰਾਸਤ ’ਚ ਲਿਆ ਗਿਆ ਹੈ।

Share