ਈ.ਡੀ. ਅੱਗੇ ਪੇਸ਼ ਨਹੀਂ ਹੋਏ ਰਣਇੰਦਰ ਸਿੰਘ

458
Share

ਜਲੰਧਰ, 6 ਨਵੰਬਰ (ਪੰਜਾਬ ਮੇਲ)- ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਵੀ ਈਡੀ ਅੱਗੇ ਨਹੀਂ ਹੋਏ ਪੇਸ਼। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਰਣਇੰਦਰ ਸਿੰਘ ਨੂੰ ਬੁਖਾਰ ਹੈ। ਇਥੇ ਈ.ਡੀ. ਨੇ ਉਨ੍ਹਾਂ ਨੂੰ ਫੇਮਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ‘ਚ ਸੱਦਿਆ ਸੀ। ਉਨ੍ਹਾਂ ਨੂੰ ਇਕ ਵਾਰ ਪਹਿਲਾਂ ਵੀ ਸੱਦਿਆ ਗਿਆ ਸੀ, ਉਦੋਂ ਉਨ੍ਹਾਂ ਨੇ ਓਲੰਪਿਕਸ ਬਾਰੇ ਸੰਸਦੀ ਕਮੇਟੀ ਅੱਗੇ ਪੇਸ਼ ਹੋਣ ਦੀ ਗੱਲ ਕਹੀ ਸੀ। ਅੱਜ ਉਨ੍ਹਾਂ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਮੀਡੀਆਂ ਨੂੰ ਜਾਰੀ ਵੀਡੀਓ ਵਿਚ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਜ਼ੁਕਾਮ, ਬੁਖਾਰ ਹੈ ਤੇ ਕਰੋਨਾ ਟੈੱਸਟ ਵੀ ਕਰਵਾਇਆ ਹੈ ਤੇ ਡਾਕਟਰਾਂ ਨੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਹੈ।


Share