ਈਰਾਨ ’ਚ ਬਰਫੀਲੇ ਤੂਫ਼ਾਨ ਕਾਰਨ 10 ਪਰਬਤਾਰੋਹੀਆਂ ਦੀ ਮੌਤ

437
Share

ਤਹਿਰਾਨ, 27 ਦਸੰਬਰ (ਪੰਜਾਬ ਮੇਲ)- ਈਰਾਨ ਦੀ ਰਾਜਧਾਨੀ ਤਹਿਰਾਨ ਦੇ ਬਾਹਰ ਪਹਾੜਾਂ ’ਤੇ ਆਏ ਬਰਫੀਲੇ ਤੂਫ਼ਾਨ ’ਚ ਘੱਟ ਤੋਂ ਘੱਟ 10 ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਨੇ ਰੈੱਡ ਕਿ੍ਰਸੈਂਟ ਸੋਸਾਇਟੀ ਦੇ ਹਵਾਲੇ ਤੋਂ ਇਸ ਖ਼ਬਰ ਨੂੰ ਸਾਂਝੀ ਕੀਤਾ ਹੈ। ਫਿਲਹਾਲ ਇੱਥੇ ਬਚਾਅ ਤੇ ਭਾਲ ਕਰਮਚਾਰੀ ਹੋਰ ਵਿਅਕਤੀਆਂ ਦੀ ਭਾਲ ਕਰ ਰਹੇ ਹਨ।¿;
ਦੱਸ ਦਈਏ ਕਿ ਈਰਾਨ ਦੇ ਕਈ ਖੇਤਰਾਂ ’ਚ ਹਾਲ ਹੀ ਵਿਚ ਭਾਰੀ ਬਰਫਬਾਰੀ ਹੋਈ ਹੈ ਤੇ ਬਰਫੀਲੇ ਤੂਫ਼ਾਨ ਆਏ ਹਨ। ਸ਼ੁੱਕਰਵਾਰ ਨੂੰ ਉੱਤਰੀ ਤਹਿਰਾਨ ’ਚ ਖਰਾਬ ਮੌਸਮ ਕਾਰਨ ਬਰਫੀਲਾ ਤੂਫ਼ਾਨ ਆਇਆ। ਇਸ ਦੇ ਬਾਅਦ ਕੁਝ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖੇਤਰ ਵਿਚ ਭਾਰੀ ਬਰਫਬਾਰੀ ਕਾਰਨ ਸੜਕਾਂ ਬਰਫ ਨਾਲ ਭਰ ਗਈਆਂ ਹਨ, ਅਜਿਹੇ ਵਿਚ ਬਚਾਅ ਤੇ ਖੋਜ ਕਾਰਜ ਵਿਚ ਵੀ ਕਾਫੀ ਪਰੇਸ਼ਾਨੀਆਂ ਸਾਹਮਣੇ ਆਈਆਂ।

Share