ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਵ੍ਹਾਈਟ ਹਾਊਸ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਪੱਛਮੀ ਇਰਾਕ ‘ਚ ਇਕ ਹਵਾਈ ਫੌਜ ਅੱਡੇ (ਏਅਰਬੇਸ) ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰਾਕੇਟ ਹਮਲੇ ਦੇ ਜਵਾਬ ‘ਚ ਫੌਜੀ ਕਾਰਵਾਈ ‘ਤੇ ਵਿਚਾਰ ਕਰ ਸਕਦਾ ਹੈ। ਇਸ ਨਾਲ ਖੇਤਰ ‘ਚ ਹਿੰਸਾ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਖਦਸ਼ਾ ਵਧ ਗਿਆ ਹੈ। ਜਿਸ ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ, ਉਸ ‘ਚ ਅਮਰੀਕਾ ਦੇ ਅਗਵਾਈ ਵਾਲੇ ਗਠਜੋੜ ਦੇ ਫੌਜੀ ਮੁਲਾਜ਼ਮ ਸ਼ਾਮਲ ਸਨ।ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਘਟੋ-ਘੱਟ 10 ਰਾਕੇਟ ਦਾਗੇ ਗਏ ਸਨ।