ਈਦ ਮੌਕੇ ਕੈਪਟਨ ਨੇ ਮਲੇਰਕੋਟਲਾ ਨੂੰ ਦਿੱਤਾ ਤੋਹਫਾ; ਬਣਾਇਆ ਪੰਜਾਬ ਦਾ 23ਵਾਂ ਜ਼ਿਲ੍ਹਾ

86
Share

ਚੰਡੀਗੜ੍ਹ, 14 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਈਦ-ਉਲ-ਫ਼ਿਤਰ ’ਤੇ ਮਲੇਰਕੋਟਲਾ ਨੂੰ ਰਾਜ ਦਾ 23ਵਾਂ ਜ਼ਿਲ੍ਹਾ ਬਣਾ ਦਿੱਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਲੇਰਕੋਟਲਾ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ। ਈਦ ’ਤੇ ਲੋਕਾਂ ਨੂੰ ਵਧਾਈ ਦੇਣ ਲਈ ਰਾਜ ਪੱਧਰ ’ਤੇ ਆਨਲਾਈਨ ਢੰਗ ਨਾਲ ਕੀਤੇ ਪ੍ਰੋਗਰਾਮ ’ਚ ਮੁੱਖ ਮੰਤਰੀ ਨੇ ਮਲੇਰਕੋਟਲਾ ਲਈ 500 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ, ਲੜਕੀਆਂ ਦਾ ਕਾਲਜ, ਨਵਾਂ ਬੱਸ ਅੱਡਾ ਤੇ ਮਹਿਲਾ ਥਾਣਾ ਬਣਾਉਣ ਦੀ ਐਲਾਨ ਕੀਤਾ। ਇਸ ਦੇ ਨਾਲ ਹੀ ਸ਼ੇਰ ਮੁਹੰਮਦ ਖਾਨ ਦੇ ਨਾਮ ਉੱਤੇ ਕਾਲਜ ਦਾ ਨਾਮ ਰੱਖਿਆ ਜਾਵੇਗਾ।¿;
ਮਲੇਰਕੋਟਲਾ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਹੈ ਤੇ ਇਹ ਹੁਣ ਤੱਕ ਸੰਗਰੂਰ ਦਾ ਹਿੱਸਾ ਸੀ। ਸੰਗਰੂਰ ਹੈੱਡਕੁਆਰਟਰ ਇਸ ਤੋਂ 35 ਕਿਲੋਮੀਟਰ ਦੂਰ ਹੈ। ਨਵੇਂ ਜ਼ਿਲ੍ਹੇ ਦਾ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਮਲੇਰਕੋਟਲਾ ਜ਼ਿਲ੍ਹੇ ਵਿਚ ਮਲੇਰਕੋਟਲਾ ਸ਼ਹਿਰ, ਅਮਰਗੜ੍ਹ ਤੇ ਅਹਿਮਦਗੜ੍ਹ ਆਉਣਗੇ।

Share