ਇੰਦਰਾ ਨੂਈ, ਮਿਸ਼ੇਲ ਓਬਾਮਾ ਸਮੇਤ 9 ਔਰਤਾਂ ‘ਹਾਲ ਆਫ ਫੇਮ’ ’ਚ ਸ਼ਾਮਲ

434
Share

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਪੈਪਸੀਕੋ ਦੀ ਸਾਬਕਾ ਕਾਰਜਕਾਰੀ ਪ੍ਰਧਾਨ ਇੰਦਰਾ ਨੂਈ, ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਤੇ ਫੁਟਬਾਲਰ ਮਿਆ ਹਮ ਸਣੇ ਨੌਂ ਔਰਤਾਂ ਨੂੰ 2021 ਰਾਸ਼ਟਰੀ ਮਹਿਲਾ ‘ਹਾਲ ਆਫ਼ ਫੇਮ’ ਲਈ ਚੁਣਿਆ ਗਿਆ ਹੈ। ਭਾਰਤੀ-ਅਮਰੀਕੀ ਨੂਈ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਤੇ ਹਮ ਤੋਂ ਇਲਾਵਾ ਇਰਾਕ ਵਿਚ ਤਾਇਨਾਤ ਰਹੀ ਪਹਿਲੀ ਮਹਿਲਾ ਕਮਾਂਡਿੰਗ ਜਨਰਲ ਸੇਵਾਮੁਕਤ ਬਿ੍ਰਗੇਡੀਅਰ ਜਨਰਲ ਰੈਬੇਕਾ ਹੈਲਸਟੀਡ, ਮਰਹੂਮ ਨਾਸਾ ਗਣਿਤ ਮਾਹਿਰ ਕੈਥਰੀਨ ਜੌਹਨਸਨ, ਮਰਹੂਮ ਲੇਖਿਕਾ ਔਕਟਾਵੀਆ ਬਟਲਰ, ਕਲਾਕਾਰ ਜੋਇ ਹਾਰਜੋ, ਕਾਰਕੁਨ ਐਮਿਲੀ ਹਾਲੈਂਡ ਤੇ ਕਲਾਕਾਰ ਜੂਡੀ ਸ਼ਿਕਾਗੋ ਨੂੰ ਹਾਲ ਆਫ਼ ਫੇਮ ਲਈ ਚੁਣਿਆ ਗਿਆ ਹੈ। ਸੈਨੇਕਾ ਫਾਲਸ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਇਨ੍ਹਾਂ ਔਰਤਾਂ ਨੂੰ ਹਾਲ ਆਫ਼ ਫੇਮ ਵਿਚ ਸ਼ਾਮਲ ਕੀਤਾ ਜਾਵੇਗਾ।

Share