ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਸਰੀ-ਡੈਲਟਾ ਦੀ ਸਾਲਾਨਾ ਜਨਰਲ ਮੀਟਿੰਗ

426
Share

ਸਰੀ, 23 ਨਵੰਬਰ (ਹਰਦਮ ਮਾਨ/ਪੰਜਾਬ ਮੇਲ)ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਸਰੀ-ਡੈਲਟਾ ਦੀ ਸਾਲਾਨਾ ਮੀਟਿੰਗ ਸੈਂਟਰ ਦੇ ਹੇਠਲੇ ਹਾਲ ਵਿਚ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭ ਤੋ ਪਹਿਲਾਂ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸੁਸਾਇਟੀ ਮੈਂਬਰਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਸੁਸਾਇਟੀ ਦੇ ਖਜ਼ਾਨਚੀ ਅਵਤਾਰ ਸਿੰਘ ਢਿੱਲੋਂ ਨੇ ਪਿਛਲੇ ਦੋ ਸਾਲ ਦੀ ਆਮਦਨ ਅਤੇ ਖਰਚ ਦਾ ਲੇਖਾ ਜੋਖਾ ਵਿਸਥਾਰ ਸਹਿਤ ਪੜ੍ਹ ਕੇ ਸੁਣਾਇਆ ਜਿਸ ਨੂੰ ਕਿਰਪਾਲ ਸਿੰਘ ਜੌਹਲ ਵੱਲੋਂ ਪਹਿਲ ਅਤੇ ਮਨਜੀਤ ਸਿੰਘ ਮੱਲ੍ਹਾ ਵੱਲੋਂ ਤਾਈਦ ਕਰਨ ਉਪਰੰਤ ਸਰਬ ਸੰਮਤੀ ਨਾਲ ਸਾਰੇ ਹਾਜਰ ਮੈਬਰਾਂ ਨੇ ਪ੍ਰਵਾਨਗੀ ਦਿੱਤੀ। ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਸਾਲ ਦੀਆਂ ਗਤੀਵਿਧੀਆਂ ਪੜ੍ਹ ਕੇ ਸੁਣਾਈਆਂ ਅਤੇ ਪਿਛਲੇ ਸਮੇਂ ਵਿਚ ਰਹਿ ਗਈਆਂ ਕਮੀਆਂ ਬਾਰੇ ਅਤੇ ਆਉਣ ਵਾਲੇ ਸਾਲ ਦੀਆਂ ਸਰਗਰਮੀਆਂ ਵਾਸਤੇ ਮੈਂਬਰਾਂ ਤੋਂ ਸੁਝਾਅ ਵੀ ਮੰਗੇ।
ਮੀਟਿੰਗ ਦੌਰਾਨ ਗੁਰਮੀਤ ਸਿੰਘ ਸੇਖੋਂ ਅਤੇ ਪਾਲ ਸਿੰਘ ਤਤਲਾ ਨੂੰ ਸੀਨੀਅਰ ਮੈਂਬਰ ਵੀਰ ਸਿੰਘ ਧਾਲੀਵਾਲ ਅਤੇ ਕਿਰਪਾਲ ਸਿੰਘ ਪੰਧੇਰ ਦੁਆਰਾ ਪਲੇਕ ਦੇ ਕੇ ਸਨਮਾਨਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਅੱਚਰਵਾਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਭਨਾਂ ਦਾ ਧੰਨਵਾਦ ਕੀਤਾ।


Share