ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਦੇ ਮੈਂਬਰਾਂ ਨੇ ਲਾਇਆ ਵਿਕਟੋਰੀਆ ਦਾ ਟੂਰ

90
Share

ਸਰੀ, 18 ਮਈ (ਹਰਦਮ ਮਾਨ/ਪੰਜਾਬ ਮੇਲ)-ਇੰਡੋ-ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਕੋਵਿਡ-19 ਦੇ ਦੋ ਸਾਲ ਦੇ ਸੰਤਾਪ ਤੋਂ ਬਾਅਦ ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਦਾ ਟੂਰ ਲਾਇਆ। ਸੀਨੀਅਰਜ਼ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇਸ ਟੂਰ ਵਿਚ 56 ਮੈਂਬਰ ਸ਼ਾਮਲ ਸਨ। ਇਹ ਸੀਨੀਅਰ ਮੈਂਬਰ ਸਮੁੰਦਰੀ ਫੈਰੀ ਰਾਹੀਂ ਕੁਦਰਤ ਦੇ ਰੰਗੀਨ ਨਜ਼ਾਰੇ ਮਾਣਦੇ ਹੋਏ ਵਿਕਟੋਰੀਆ ਪਹੁੰਚੇ। ਵਿਕਟੋਰੀਆਂ ਵਿਖੇ ਵੱਖ-ਵੱਖ ਵੇਖਣਯੋਗ ਥਾਵਾਂ ਵੇਖਣ ਤੋਂ ਬਾਅਦ ਮਿੱਥੇ ਪ੍ਰੋਗਰਾਮ ਅਨੁਸਾਰ ਸਾਰੇ ਮੈਂਬਰ ਵਿਕਟੋਰੀਆ ਦੇ ਇਤਿਹਾਸਕ ਅਸੈਂਬਲੀ ਹਾਲ ‘ਚ ਪਹੁੰਚੇ, ਜਿੱਥੇ ਲੇਬਰ ਮੰਤਰੀ ਹੈਰੀ ਬੈਂਸ, ਐੱਮ.ਐੱਲ.ਏ. ਰਵੀ ਕਾਹਲੋਂ, ਐੱਮ.ਐੱਲ.ਏ. ਜਿੰਨੀ ਸਿਮਜ, ਐੱਮ.ਐੱਲ.ਏ. ਜਗਰੂਪ ਬਰਾੜ, ਐੱਮ.ਐੱਲ.ਏ. ਰਚਨਾ ਸਿੰਘ ਅਤੇ ਹੋਰ ਕਈ ਐੱਮ.ਐੱਲ.ਏਜ਼ ਨੇ ਅਸੈਂਬਲੀ ਤੋਂ ਬਾਹਰ ਆ ਕੇ ਸੁਸਾਇਟੀ ਦੇ ਇਨ੍ਹਾਂ ਸਤਿਕਾਰਤ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਬੜੇ ਸਤਿਕਾਰ ਸਹਿਤ ਸਭ ਨੂੰ ਅੰਦਰ ਲਿਜਾ ਕੇ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਬੀ.ਸੀ. ਦੇ ਪ੍ਰੀਮੀਅਰ ਜੌਹਨ ਹੌਰਗਨ ਵੀ ਇਨ੍ਹਾਂ ਸੀਨੀਅਰਜ਼ ਨੂੰ ਮਿਲਣ ਲਈ ਆਏ। ਸੀਨੀਅਰਜ਼ ਨੇ ਗੈਲਰੀ ਵਿਚ ਬੈਠ ਕੇ ਵਿਧਾਨ ਸਭਾ ਦੀ ਸਾਰੀ ਕਾਰਵਾਈ ਵੇਖੀ। ਉਪਰੰਤ ਫੈਰੀ ਅਤੇ ਬੱਸ ਰਾਹੀਂ ਯਾਦਗਾਰੀ ਟੂਰ ਦੀਆਂ ਯਾਦਾਂ ਸਾਂਭਦੇ ਹੋਏ ਵਾਪਸ ਸੀਨੀਅਰ ਸੈਂਟਰ ਸਰੀ-ਡੈਲਟਾ ਵਿਚ ਪਹੁੰਚੇ।


Share