ਜਕਾਰਤਾ, 15 ਜਨਵਰੀ (ਪੰਜਾਬ ਮੇਲ)- ਇੰਡੋਨੇਸ਼ੀਆ ਵਿਚ ਅੱਜ ਸਵੇਰੇ 2 ਵੱਜ ਕੇ 18 ਮਿੰਟ ’ਤੇ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੇ ਚਲਦਿਆਂ 34 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਹਸਪਤਾਲ ਵਿਚ ਮਰੀਜ਼ ਅਤੇ ਸਟਾਫ਼ ਫਸਿਆ ਹੋਇਆ ਹੈ। ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.2 ਦੱਸੀ ਗਈ ਹੈ। ਭੂਚਾਲ ਦਾ ਕੇਂਦਰ ਸੁਲਾਵੇਸੀ ਆਈਲੈਂਡ ਰਿਹਾ।