ਇੰਡੋਨੇਸ਼ੀਆ ’ਚ ਚਰਚ ਦੇ ਬਾਹਰ ਹੋਇਆ ਧਮਾਕਾ, 14 ਜ਼ਖ਼ਮੀ

496
Share

ਜਕਾਰਤਾ, 28 ਮਾਰਚ (ਪੰਜਾਬ ਮੇਲ)-  ਇੰਡੋਨੇਸ਼ੀਆ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਆ ਰਹੀ ਹੈ, ਜਿੱਥੇ ਮਕਾਸੱਰ ਸ਼ਹਿਰ ’ਚ ਚਰਚ ਦੇ ਬਾਹਰ ਜ਼ਬਰਦਸਤ ਧਮਾਕਾ ਹੋਇਆ, ਜਿਸ ’ਚ 14 ਵਿਅਕਤੀ ਜ਼ਖਮੀ ਹੋ ਗਏ।
ਪੁਲਿਸ ਨੇ ਧਮਾਕੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਦਾ ਦਿਨ ਹੋਣ ਕਾਰਨ ਲੋਕ ਵੱਡੀ ਗਿਣਤੀ ਚਰਚ ’ਚ ਆਉਂਦੇ ਹਨ। ਸਥਾਨਕ ਮੀਡੀਆ ਰਿਪੋਰਟਸ ’ਚ ਦੱਸਿਆ ਗਿਆ ਹੈ ਕਿ ਚਰਚ ਦੇ ਪਾਦਰੀ ਨੇ ਇਸ ਘਟਨਾ ਨੂੰ ਆਤਮਘਾਤੀ ਹਮਲਾ ਦੱਸਿਆ ਹੈ। ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ ’ਤੇ ਧਮਾਕੇ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਮੀਡੀਆ ਰਿਪੋਰਟ ’ਚ ਦੱਸਿਆ ਗਿਆ ਕਿ ਧਮਾਕੇ ਤੋਂ ਬਾਅਦ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਬਾਹਰ ਖੜੀਆਂ ਕਾਰਾਂ ਹਾਦਸਾਗ੍ਰਸਤ ਹੋ ਗਈਆਂ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਸ਼ਹਿਰ ਦੇ ਮੁਖੀ ਕੈਥੋਲਿਕ ਚਰਚ ’ਚ ਐਤਵਾਰ ਨੂੰ ਹੋਣ ਵਾਲੀ ਪ੍ਰਾਰਥਨਾ ਤੋਂ ਤੁਰੰਤ ਬਾਅਦ ਹੀ ਇਹ ਧਮਾਕਾ ਹੋਇਆ। ਚਰਚ ਦੇ ਪਾਦਰੀ ਨੇ ਦੱਸਿਆ ਕਿ ਜਦੋਂ ਲੋਕ ਆਪਣੇ ਘਰਾਂ ਜਾਣ ਲੱਗੇ ਤਾਂ ਅਚਾਨਕ ਇਕ ਜ਼ਬਰਦਸਤ ਧਮਾਕਾ ਹੋਇਆ। ਇਸ ਦੌਰਾਨ 14 ਲੋਕ ਜ਼ਖਮੀ ਹੋ ਗਏ।


Share