ਇੰਡੀਆ ਤੋਂ ਨਿਊਜ਼ੀਲੈਂਡ ਪਰਤ ਰਹੇ 1600 ਕਾਲੇ ਅਤੇ ਨੀਲੇ ਪਾਸਪੋਰਟ ਵਾਲਿਆਂ ਨੂੰ ਵਲਿੰਗਨ, ਕ੍ਰਾਈਸਟਚਰਚ ਅਤੇ ਹੋਰ ਥਾਵਾਂ ਉਤੇ ਰੱਖਿਆ ਜਾ ਸਕਦੈ

681
Share

ਪ੍ਰੇਸ਼ਾਨੀ: 14 ਦਿਨੀਂ ਕਰੋਨਾ ਕਮਰਿਆਂ ਦੀ ਘਾਟ
ਔਕਲੈਂਡ, 21 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਇੰਡੀਆ ਅਤੇ ਨਿਊਜ਼ੀਲੈਂਡ ਵਿਖੇ ਚੱਲ ਰਹੀ ਕਰੋਨਾ ਤਾਲਾਬੰਦੀ ਦੇ ਕਾਰਨ ਭਾਰਤ ਦੇ ਵਿਚ ਇਸ ਵੇਲੇ 1600 ਦੇ ਕਰੀਬ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੀ. ਆਰ. ਧਾਰਿਕ ਵਤਨ ਵਾਪਿਸੀ ਦੀ ਉਡੀਕ ਵਿਚ ਹਨ। ਪਹਿਲਾ ਚਾਰਟਰ ਜਹਾਜ਼ 24 ਅਪ੍ਰੈਲ ਨੂੰ ਵੱਡੇ ਤੜਕੇ 2 ਵਜੇ ਦਿੱਲੀ ਤੋਂ ਉਡਣ ਦੀ ਤਿਆਰੀ ਵਿਚ ਹੈ। ਨਿਊਜ਼ੀਲੈਂਡ ਸਰਕਾਰ ਦੇ ਪ੍ਰਬੰਧਾਂ ਅਨੁਸਾਰ ਜੋ ਵੀ ਨਿਊਜ਼ੀਲੈਂਡ ਦੀ ਧਰਤੀ ਉਤੇ ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਆਵੇਗਾ ਉਸਨੂੰ 14 ਦਿਨ ਵਾਸਤੇ ਸਰਕਾਰ ਵੱਲੋਂ ਅਲੱਗ ਰੱਖਿਆ ਜਾਵੇਗਾ। ਇਹ ਥਾਵਾਂ ਔਕਲੈਂਡ ਦੇ ਵਿਚ ਪਹਿਲਾਂ ਸਥਾਪਿਤ ਕੀਤੀਆਂ ਗਈਆਂ ਸਨ ਅਤੇ ਕੈਰਾਵੈਨ, ਹੋਟਲ ਅਤੇ ਮੋਟਲ ਆਦਿ ਲਏ ਗਏ ਸਨ, ਪਰ ਹੁਣ ਖਬਰਾਂ ਹਨ ਕਿ ਔਕਲੈਂਡ ਦੇ ਵਿਚ ਜਗ੍ਹਾ ਮੁਸ਼ਕਿਲ ਦੇ ਨਾਲ ਲੱਭ ਰਹੀ ਹੈ ਇਸ ਕਰਕੇ ਹੁਣ ਇਨ੍ਹਾਂ ਯਾਤਰੀਆਂ ਨੂੰ ਵਲਿੰਗਟਨ, ਕ੍ਰਾਈਸਟਚਰਚ ਅਤੇ ਹੋਰ ਸ਼ਹਿਰਾਂ ਦੇ ਵਿਚ ਭੇਜਿਆ ਜਾ ਸਕਦਾ ਹੈ। ਪੂਰੀ ਦੁਨੀਆ ਦੇ ਵਿਚ ਇਹ ਵੱਡਾ ਪ੍ਰਬੰਧ ਹੈ। ਯਾਤਰੀਆਂ ਦੇ ਪਹੁੰਚਣ ਉਤੇ ਨਿਊਜ਼ੀਲੈਂਡ ਪੁਲਿਸ ਅਤੇ ਸਿਹਤ ਮਹਿਕਮਾ ਸਾਰੇ ਪ੍ਰਬੰਧਾਂ ਨੂੰ ਅੰਜਾਮ ਦੇਵੇਗਾ।


Share