ਇੰਡੀਆਨਾ ਸੂਬੇ ’ਚ ਕਾਰ ਸੜਕ ਹਾਦਸੇ ਦੌਰਾਨ ਕਾਂਗਰਸਵੂਮੈਨ ਜੈਕੀ ਵਾਲੋਰਸਕੀ ਸਮੇਤ 4 ਲੋਕਾਂ ਦੀ ਮੌਤ

19
Share

ਨਿਊਯਾਰਕ, 6 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਇੰਡੀਆਨਾ ਦੀ ਸਾਂਸਦ ਕਾਂਗਰਸ ਵੂਮੈਨ ਜੈਕੀ ਵਾਲੋਰਸਕੀ ਅਤੇ ਉਨ੍ਹਾਂ ਦੇ ਨਾਲ ਉਸ ਦੇ ਦੋ ਸਟਾਫ ਮੈਂਬਰ ਅਤੇ ਇੱਕ ਹੋਰ ਚੌਥਾ ਵਿਅਕਤੀ ਇੱਕ ਕਾਰ ਸੜਕ ਹਾਦਸੇ ਵਿਚ ਮਾਰੇ ਗਏ। ਬੁੱਧਵਾਰ ਨੂੰ ਹੋਏ ਕਾਰ ਸੜਕ ਹਾਦਸੇ ’ਚ ਰਿਪਬਲਿਕਨ, ਰਿਪ੍ਰਜ਼ੈਂਟੇਟਿਵ ਯੂ.ਐੱਸ ਦੀ ਜੈਕੀ ਵਾਲੋਰਸਕੀ (58), ਉਸ ਦੇ ਦੋ ਸਟਾਫ ਮੈਂਬਰ ਐਮਾ ਥੌਮਸਨ ਤੇ ਜ਼ੈਕ ਪੋਟਸ ਅਤੇ ਦੂਸਰੇ ਵਾਹਨ ਦੇ ਡਰਾਈਵਰ 56 ਸਾਲਾ ਐਡਿਥ ਸ਼ਮੁਕਰ ਸਮੇਤ ਕੁੱਲ ਚਾਰ ਲੋਕਾਂ ਸ਼ਾਮਲ ਸਨ। ਇਹ ਹਾਦਸਾ ਏਲਕਾਰਟ ਕਾਉਂਟੀ ਇੰਡੀਆਨਾ ਦੇ ਸੂਬੇ ਵਿਚ ਦੁਪਹਿਰ ਕਰੀਬ 12:30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਕਾਰ ਸੈਂਟਰ ਲਾਈਨ ਨੂੰ ਪਾਰ ਕਰ ਗਈ ਅਤੇ ਉਨ੍ਹਾਂ ਦੀ ਕਾਰ ਨਾਲ ਜਾ ਟਕਰਾਈ, ਜਿਸ ਵਿਚ ਵਾਲੋਰਸਕੀ ਸਵਾਰ ਸੀ।¿;
ਇੰਡੀਆਨਾ ਸੂਬੇ ਦੇ ਗਵਰਨਰ ਐਰਿਕ ਹੋਲਕੋਮਬ ਅਤੇ ਸਾਰੇ ਅਮਰੀਕੀ ਸਾਂਸਦਾ ਨੇ ਉਨ੍ਹਾਂ ਦੀ ਮੌਤ ’ਤੇ ਬੁੱਧਵਾਰ ਨੂੰ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜੈਕੀ ਵਾਲੋਰਸਕੀ ਨੇ ਸੰਨ 2012 ਤੋਂ ਇੰਡੀਆਨਾ ਦੇ ਦੂਜੇ ਕਾਂਗਰੇਸ਼ਨਲ ਡਿਸਟਿ੍ਰਕਟ ਲਈ ਸੰਯੁਕਤ ਰਾਜ ਦੇ ਪ੍ਰਤੀਨਿਧੀ ਵਜੋਂ ਸੇਵਾ ਕੀਤੀ। ਉਸਨੇ ਪਹਿਲਾਂ ਰਾਜ ਦੀ ਵਿਧਾਨ ਸਭਾ ਵਿਚ 6 ਸਾਲ ਸੇਵਾ ਕੀਤੀ। ਰਿਪਬਲਿਕਨ ਰੇਪ੍ਰਜ਼ੇਨਟਿਵ ਜੈਕੀ ਵਾਲੋਰਸਕੀ ਦੇ ਦੁਖਦਾਈ ਦੇਹਾਂਤ ’ਤੇ ਹਾਊਸ ਦੀ ਸਪੀਕਰ ਨੈਨਸੀ ਵੱਲੋਂ ਕੈਪੀਟਲ ਹਿੱਲ ਵਿਖੇ ਸੋਗ ਵਜੋਂ ਅਮਰੀਕੀ ਫਲੈਗ ਝੁਕਾਇਆ ਜਾਵੇਗਾ। ਜੈਕੀ ਨੇ ਸਟੇਟ ਹਾਊਸ ਅਤੇ ਕਾਂਗਰਸ ਵਿਚ ਲਗਭਗ ਦੋ ਦਹਾਕਿਆਂ ਤੱਕ ਇਮਾਨਦਾਰੀ ਅਤੇ ਸਿਧਾਂਤਾਂ ਨਾਲ ਇੰਡੀਆਨਾ ਸੂਬੇ ਦੀ ਸੇਵਾ ਕੀਤੀ। ਵਾਲੋਰਸਕੀ ਅਤੇ ਉਸ ਦੇ ਪਤੀ ਨੇ ਪਹਿਲਾਂ ਰੋਮਾਨੀਆ ਵਿਚ ਈਸਾਈ ਮਿਸ਼ਨਰੀ ਸਨ, ਜਿੱਥੇ ਉਨ੍ਹਾਂ ਨੇ ਇੱਕ ਫਾਊਂਡੇਸ਼ਨ ਸਥਾਪਿਤ ਕੀਤੀ ਸੀ, ਜੋ ਗਰੀਬ ਬੱਚਿਆਂ ਨੂੰ ਭੋਜਨ ਅਤੇ ਡਾਕਟਰੀ ਸਪਲਾਈ ਮੁਫ਼ਤ ਪ੍ਰਦਾਨ ਕਰਦੀ ਸੀ। ਉਸਨੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਸਾਊਥ ਬੈਂਡ ਵਿਚ ਇੱਕ ਟੈਲੀਵਿਜ਼ਨ ਨਿਊਜ਼ ਰਿਪੋਰਟਰ ਵਜੋਂ ਵੀ ਕੰਮ ਕੀਤਾ ਸੀ। ਵਾਲੋਰਸਕੀ ਨੇ ਆਪਣਾ ਸਿਆਸੀ ਕੈਰੀਅਰ ਆਰਥਿਕਤਾ ਨੂੰ ਵਧਾਉਣ ਅਤੇ ਉੱਤਰੀ ਇੰਡੀਆਨਾ ਵਿਚ ਚੰਗੀਆਂ ਨੌਕਰੀਆਂ ਲਿਆਉਣ ’ਤੇ ਕੇਂਦਰਿਤ ਕੀਤਾ ਅਤੇ ਉਸਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਦੇਖਭਾਲ ਦੀ ਲੋੜ ਵਾਲੇ ਬਜ਼ੁਰਗਾਂ ਦੀ ਵੀ ਕਾਫੀ ਮਦਦ ਕੀਤੀ।

Share