ਇੰਡੀਆਨਾ ਦੇ ਹਸਪਤਾਲ ’ਚ ਸੀਰੀਅਲ ਕਿਲਰ ਦੀ ਹੋਈ ਮੌਤ

146
Share

-ਟਰਮੀਨਲ ਦਿਮਾਗ ਕੈਂਸਰ ਨਾਲ ਪੀੜਤ ਸੀ ਦੋਸ਼ੀ
ਫਰਿਜ਼ਨੋ, 30 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਇੱਕ ਸੀਰੀਅਲ ਕਿੱਲਰ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਇਸ ਮਾਮਲੇ ਦੇ ਸੰਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦੋਸ਼ੀ ਸੀਰੀਅਲ ਕਿਲਰ, ਜਿਸ ਦੇ ਪੀੜਤਾਂ ਵਿਚ ਦੋ ਨੌਜਵਾਨ ਲੜਕੇ ਵੀ ਸ਼ਾਮਿਲ ਸਨ, ਦੀ ਐਤਵਾਰ ਨੂੰ ਇੰਡੀਆਨਾ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ ਹੈ। ਕੈਲੀਫੋਰਨੀਆ ਦੇ ਰਿਵਰਸਾਈਡ ਕਾਉਂਟੀ ਵਿਚ ਵਕੀਲਾਂ ਦੇ ਇਕ ਬਿਆਨ ਅਨੁਸਾਰ, ਜੋਸੇਫ ਐਡਵਰਡ ਡੰਕਨ ਨਾਮਕ ਸੀਰੀਅਲ ਕਿੱਲਰ ਦੀ ਮੌਤ ਯੂਨਾਈਟਿਡ ਸਟੇਟ ਪੈਨਸ਼ਨਰੀ, ਟੈਰੇ ਹੌਟੇ ਦੇ ਨੇੜੇ ਮੈਡੀਕਲ ਸੈਂਟਰ ਵਿਚ ਹੋਈ ਹੈ। ਅਧਿਕਾਰੀਆਂ ਅਨੁਸਾਰ ਡੰਕਨ (58) ਟਰਮੀਨਲ ਦਿਮਾਗ ਕੈਂਸਰ ਨਾਲ ਪੀੜਤ ਸੀ। ਡੰਕਨ ਨੂੰ 2005 ’ਚ ਕੋਇਰ ਡੀਲਿਨ, ਆਇਡਾਹੋ ਤੋਂ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸਨੇ ਇੱਕ ਲੜਕੇ ਦੀ ਹੱਤਿਆ ਤੋਂ ਪਹਿਲਾਂ ਘਰ ਵਿਚੋਂ ਦੋ ਬੱਚਿਆਂ ਡਿਲਨ ਅਤੇ ਸ਼ਾਸਤਾ ਗਰੋਇਨ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਮੋਨਟਾਨਾ ਵਿਚ ਤਸੀਹੇ ਦਿੱਤੇ। ਸ਼ਸਤਾ ਗਰੋਇਨ ਇਸ ਹੱਤਿਆਕਾਂਡ ਵਿਚ ਇਕਲੌਤਾ ਬਚਿਆ ਸੀ। ਇਸ ਦੇ ਬਾਅਦ, ਡੰਕਨ ਨੂੰ 1997 ਵਿਚ ਰਿਵਰਸਾਈਡ ਕਾਉਂਟੀ ਦੇ 10 ਸਾਲਾ ਐਂਥਨੀ ਮਾਰਟੀਨੇਜ਼ ਦੀ ਮੌਤ ਦੀ ਸੁਣਵਾਈ ਲਈ ਦੱਖਣੀ ਕੈਲੀਫੋਰਨੀਆ ਭੇਜ ਦਿੱਤਾ ਗਿਆ ਸੀ। ਡੰਕਨ, ਜੋ ਕਿ ਟਾਕੋਮਾ, ਵਾਸ਼ਿੰਗਟਨ ਦਾ ਰਹਿਣ ਵਾਲਾ ਹੈ, ਨੂੰ ਇਸ ਕਤਲ ਨਾਲ ਜੋੜਿਆ ਗਿਆ ਸੀ ਅਤੇ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਮਿਲੀ ਸੀ। ਇਸ ਸਾਲ ਦੇ ਸ਼ੁਰੂ ਵਿਚ ਅਦਾਲਤ ਵਿਚ ਅਟਾਰਨੀਆਂ ਨੇ ਖੁਲਾਸਾ ਕੀਤਾ ਕਿ ਡੰਕਨ ਦਾ ਪਿਛਲੀ ਅਕਤੂਬਰ ਵਿਚ ਦਿਮਾਗ ਦੀ ਸਰਜਰੀ ਹੋਈ ਸੀ ਅਤੇ ਉਸ ਨੂੰ ਗਲਿਓਬਲਾਸਟੋਮਾ, ਸਟੇਜ਼ 4 ਦਿਮਾਗ ਦਾ ਕੈਂਸਰ ਸੀ।¿; ਅਦਾਲਤ ਦੇ ਰਿਕਾਰਡ ਅਨੁਸਾਰ, ਉਸਨੇ ਕੀਮੋਥੈਰੇਪੀ ਅਤੇ ਰੇਡੀਏਸ਼ਨ ਤੋਂ ਇਨਕਾਰ ਕਰ ਦਿੱਤਾ ਸੀ।

Share