ਇੰਡੀਆਨਾ ‘ਚ ਘਰ ‘ਚ ਪੜ੍ਹ ਰਹੀ ਬੱਚੀ ਦੇ ਅਚਾਨਕ ਸਿਰ ‘ਚ ਵੱਜੀ ਗੋਲੀ!

314
Share

-ਕੰਧ ਨੂੰ ਚੀਰਦੀ ਹੋਈ ਆਈ ਗੋਲੀ
ਸ਼ਿਕਾਗੋ, 24 ਅਕਤੂਬਰ, (ਪੰਜਾਬ ਮੇਲ)- ਅਮਰੀਕਾ ਦੇ ਉੱਤਰੀ-ਪੂਰਬੀ ਇੰਡੀਆਨਾ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 8 ਸਾਲਾ ਬੱਚੀ ਘਰ ਵਿਚ ਪੜ੍ਹਾਈ ਕਰ ਰਹੀ ਸੀ ਕਿ ਅਚਾਨਕ ਇਕ ਗੋਲੀ ਉਸ ਦੇ ਘਰ ਦੀ ਕੰਧ ਨੂੰ ਚੀਰਦੀ ਹੋਈ ਉਸ ਦੇ ਸਿਰ ਵਿਚ ਲੱਗ ਗਈ। ਇਸ ਦੇ ਬਾਅਦ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਦੀ ਤਾਜ਼ਾ ਹਾਲਤ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਕੋਈ ਵਿਅਕਤੀ ਘਰ ਦੇ ਬਾਹਰ ਗੋਲੀਆਂ ਚਲਾ ਰਿਹਾ ਸੀ ਤੇ ਇਹ ਗੋਲੀ ਕੰਧ ਨੂੰ ਚੀਰਦੀ ਹੋਈ ਘਰ ਵਿਚ ਆਈ ਤੇ ਬੱਚੀ ਦੇ ਸਿਰ ਵਿਚ ਲੱਗੀ। ਪੁਲਿਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਸਭ ਅਚਾਨਕ ਹੋਇਆ ਹੋਵੇਗਾ।
ਈਸਟ ਸ਼ਿਕਾਗੋ ਪੁਲਿਸ ਮੁਤਾਬਕ ਬੱਚੀ ਮੈਗੋਆਨ ਅਵੈਨਿਊ ‘ਚ ਆਪਣੇ ਘਰ ਵਿਚ ਬੈਠੀ ਪੜ੍ਹ ਰਹੀ ਸੀ ਤੇ ਰਾਤ 10 ਕੁ ਵਜੇ ਉਸ ਦੇ ਸਿਰ ‘ਚ ਗੋਲੀ ਲੱਗੀ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੇ ਆਟੋਮੈਟਿਕ ਹਥਿਆਰ ਨਾਲ ਉਸ ਬੱਚੀ ਦੇ ਘਰ ਦੇ ਬਾਹਰ 16 ਰਾਊਂਡ ਫਾਇਰ ਕੀਤੇ ਤੇ ਇਕ ਗੋਲੀ ਬੱਚੀ ਦੇ ਲੱਗ ਗਈ। ਅਜੇ ਤੱਕ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਇਸ ਅਜੀਬ ਮਾਮਲੇ ਨਾਲ ਲੋਕਾਂ ਵਿਚ ਦਹਿਸ਼ਤ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਕੋਈ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ।


Share