ਇੰਡੀਆਨਾਪੋਲਿਸ ’ਚ ਘਰੇਲੂ ਹਿੰਸਾ ਨਾਲ ਸੰਬੰਧਤ ਮਾਮਲੇ ’ਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ 3 ਲੋਕ ਜ਼ਖਮੀ

417
Share

-ਘਟਨਾ ’ਚ ਇਕ ਸ਼ੱਕੀ ਦੀ ਮੌਤ
ਇੰਡੀਆਨਾਪੋਲਿਸ, 12 ਅਗਸਤ (ਪੰਜਾਬ ਮੇਲ)- ਇੰਡੀਆਨਾਪੋਲਿਸ ’ਚ ਇਕ ਘਰੇਲੂ ਹਿੰਸਾ ਨਾਲ ਸੰਬੰਧਿਤ ਮਾਮਲੇ ’ਚ ਹੋਈ ਗੋਲੀਬਾਰੀ ਦੌਰਾਨ ਇਕ ਪੁਲਿਸ ਅਧਿਕਾਰੀ ਸਮੇਤ 3 ਲੋਕ ਜ਼ਖਮੀ ਹੋ ਗਏ, ਜਦਕਿ ਇਕ ਸ਼ੱਕੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੂੰ ਬੁੱਧਵਾਰ ਰਾਤ ਕਰੀਬ 9 ਵਜੇ ਸ਼ਹਿਰ ਦੇ ਉੱਤਰ ਪੂਰਬੀ ’ਚ ਸਥਿਤ ਇਕ ਅਪਾਰਟਮੈਂਟ ’ਚ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਅੰਦਰ ਦੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਹਰੋਂ ਉਹ ਜਾਂਚ ਕਰ ਰਹੇ ਸਨ ਕਿ ਸ਼ੱਕੀ ਨੇ ਅਧਿਕਾਰੀਆਂ ’ਤੇ ਗੋਲੀ ਚੱਲਾ ਦਿੱਤੀ। ਇਕ ਗੋਲੀ ਇਕ ਅਧਿਕਾਰੀ ਦੇ ਪੈਰ ’ਤੇ ਲੱਗ ਗਈ। ਅਧਿਕਾਰੀ ਦੀ ਹਾਲਤ ਸਥਿਰ ਦੱਸੀ ਗਈ ਹੈ। ਇਸ ’ਤੇ ਸਵਾਤ ਟੀਮ ਪ੍ਰਤੀਕਿਰਿਆ ਦਿੰਦੇ ਹੋਏ ਅੰਦਰ ਗਈ ਅਤੇ ਉਥੇ ਉਨ੍ਹਾਂ ਨੇ ਇਕ ਲੜਕੀ ਅਤੇ ਇਕ ਮਹਿਲਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ’ਚ ਮਿਲੀ।
ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਉਥੇ ਸ਼ੱਕੀ ਵੀ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ’ਚ ਮਿਲਿਆ। ਅਜਿਹਾ ਲੱਗਦਾ ਹੈ ਕਿ ਉਸ ਨੇ ਖੁਦ ਹੀ ਗੋਲੀ ਮਾਰੀ। ਉਸ ਨੂੰ ਇਕ ਹਸਪਤਾਲ ਲਿਆਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਅਪਾਰਟਮੈਂਟ ਤੋਂ ਤਿੰਨ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

Share