ਇੰਡੀਅਨ ਆਰਮੀ ਨੇ ਆਪਣੇ ਅਧਿਕਾਰੀਆਂ ਅਤੇ ਸਿਪਾਹੀਆਂ ਨੂੰ 80 ਤੋਂ ਵੱਧ ਐਪਸ ਡਿਲੀਟ ਕਰਨ ਦੇ ਦਿੱਤੇ ਨਿਰਦੇਸ਼

751
Share

ਨਵੀਂ ਦਿੱਲੀ,  9 ਜੁਲਾਈ (ਪੰਜਾਬ ਮੇਲ)- ਇੰਡੀਅਨ ਆਰਮੀ ਨੇ ਆਪਣੇ ਸਾਰੇ ਅਧਿਕਾਰੀਆਂ ਅਤੇ ਸਿਪਾਹੀਆਂ ਨੂੰ 15 ਜੁਲਾਈ ਤੱਕ ਆਪਣੇ ਮੋਬਾਈਲ ਫੋਨਾਂ ਤੋਂ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟ ਦੇ ਨਾਲ ਨਾਲ 80 ਤੋਂ ਵੱਧ ਐਪਸ ਨੂੰ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੁਰੱਖਿਆ ਕਾਰਨਾਂ ਅਤੇ ਸੰਵੇਦਨਸ਼ੀਲ ਅੰਕੜਿਆਂ ਦੇ ਲੀਕ ਹੋਣ ਦਾ ਹਵਾਲਾ ਦਿੰਦੇ ਹੋਏ ਸੈਨਾ ਨੇ ਕਿਹਾ ਕਿ ਜਿਹੜੇ ਲੋਕ ਹੁਕਮ ਦਾ ਪਾਲਣ ਨਹੀਂ ਕਰਨਗੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਗੈਰਕਾਨੂੰਨੀ ਐਪਸ ਵਿੱਚ 59 ਚੀਨੀ ਐਪਸ ਤਾਂ ਸ਼ਾਮਲ ਹੈ ਹਨ ਜਿਨ੍ਹਾਂ ਵਿੱਚ ਟਿੱਕਟੌਕ ਵੀ ਸ਼ਾਮਲ ਹੈ।ਇਹ ਐਪਸ ਉੱਤੇ ਕੇਂਦਰ ਸਰਕਾਰ ਵਲੋਂ ਹਾਲ ਹੀ ਵਿੱਚ ਪਾਬੰਦੀ ਲਗਾਈ ਗਈ ਸੀ।
ਪਿਛਲੇ ਦੋ-ਤਿੰਨ ਸਾਲਾਂ ਦੌਰਾਨ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਥੇ ਔਰਤਾਂ ਦੇ ਤੌਰ ‘ਤੇ ਸਾਹਮਣੇ ਆਏ ਪਾਕਿਸਤਾਨੀ ਏਜੰਟਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ’ ਵਰਚੁਅਲੀ ‘ ਹਨੀ ਟਰੈਪ ਯਾਨੀ ਆਪਣੇ ਜਾਲ ‘ਚ ਫਸਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਤੋਂ ਸੰਵੇਦਨਸ਼ੀਲ ਜਾਣਕਾਰੀ ਵੀ ਕੱਢਵਾ ਲਈ।ਇੱਥੋਂ ਤਕ ਕਿ 2018 ‘ਚ ਨਵੀਂ ਦਿੱਲੀ ਦੇ ਆਈਏਐਫ ਦੇ ਮੁੱਖ ਦਫ਼ਤਰ ‘ਤੇ ਤਾਇਨਾਤ ਇਕ ਗਰੁੱਪ ਕਪਤਾਨ ਵੀ ਇਸ ਦਾ ਸ਼ਿਕਾਰ ਹੋ ਗਿਆ। ਫੌਜ ਨੇ ਹੁਣ ਤੱਕ ਆਪਣੇ ਕਰਮਚਾਰੀਆਂ ਨੂੰ ਫੇਸਬੁੱਕ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਸੀ।ਪਰ ਇਸ ਤੇ ਕੁੱਝ ਪਾਬੰਦੀਆਂ ਸਨ।ਜਿਵੇਂ ਕਿ ਵਰਦੀ ਵਿੱਚ ਤਸਵੀਰਾਂ ਪੋਸਟ ਨਾ ਕਰਨਾ।ਆਪਣੀ ਯੂਨਿਟ ਦੀ ਲੋਕੇਸ਼ਨ ਅਤੇ ਗਿਣਤੀ ਆਦਿ ਸਾਂਝਾ ਨਾ ਕਰਨਾ।


Share