ਇੰਡਿਆਨਾਪੋਲਿਸ ਵਿਚ ਜਨਮ ਦਿਨ ਪਾਰਟੀ ਮੌਕੇ ਚੱਲੀਆਂ ਗੋਲੀਆਂ, ਇਕ ਮੌਤ, ਪੰਜ ਜ਼ਖਮੀ

134
Share

ਸੈਕਰਾਮੈਂਟੋ, 11 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇੰਡਿਆਨਾਪੋਲਿਸ ਵਿਚ ਨਾਈਟ ਕਲੱਬ ਵਿਚ ਐਤਵਾਰ ਤੜਕਸਾਰ ਤਕਰੀਬਨ 3.20 ਵਜੇ ਸਵੇਰੇ ਇਕ ਜਨਮ ਦਿਨ ਪਾਰਟੀ ਮੌਕੇ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਇੰਡਿਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ ਦੀ ਟੀਮ ਜਦੋਂ ਮੌਕੇ ਉਪਰ ਪੁੱਜੀ ਤਾਂ ਇਕ ਵਿਅਕਤੀ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਚੁੱਕਾ ਸੀ। ਜ਼ਖਮੀਆਂ ਵਿਚ 4 ਮਰਦ ਤੇ ਇਕ ਔਰਤ ਸ਼ਾਮਿਲ ਹੈ ਜਿਨਾਂ ਦੀ ਹਾਲਤ ਸਥਿੱਰ ਹੈ। ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ


Share