ਇੰਟਰਫੇਥ ਕੌਂਸਲ ਆਫ ਸੈਕਰਾਮੈਂਟੋ ਵੱਲੋਂ ਗੁਰਜਤਿੰਦਰ ਰੰਧਾਵਾ ਨੂੰ ਬੋਰਡ ਆਫ ਡਾਇਰੈਕਟਰ ਕੀਤਾ ਗਿਆ ਨਾਮਜ਼ਦ

59
ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਦੇ ਬੋਰਡ ਆਫ ਡਾਇਰੈਕਟਰ ਵਜੋਂ ਨਾਮਜ਼ਦਗੀ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਹੋਰ ਅਹੁਦੇਦਾਰ।
Share

– 1911 ਵਿਚ ਹੋਂਦ ’ਚ ਆਈ ਸੀ ਸੰਸਥਾ
ਸੈਕਰਾਮੈਂਟੋ, 29 ਜੂਨ (ਪੰਜਾਬ ਮੇਲ)- ਪੰਜਾਬੀ ਭਾਈਚਾਰੇ ਵਿਚ ਜਾਣੀ-ਪਹਿਚਾਣੀ ਸ਼ਖਸੀਅਤ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸੈਕਰਾਮੈਂਟੋ ਦੀ 111 ਸਾਲ ਪੁਰਾਣੀ ਸੰਸਥਾ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਕਿ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਸੰਸਥਾ 1911 ਵਿਚ ਹੋਂਦ ’ਚ ਆਈ ਸੀ। ਇਸ ਸੰਸਥਾ ਵੱਲੋਂ ਸਾਰੇ ਧਰਮਾਂ ਦੇ ਸਤਿਕਾਰ ਹਿਤ ਕੰਮ ਕੀਤਾ ਜਾਂਦਾ ਹੈ। ਇਸ ਸੰਸਥਾ ਵਿਚ ਤਕਰੀਬਨ ਹਰ ਮਜ਼੍ਹਬ ਨੂੰ ਸਥਾਨ ਦਿੱਤਾ ਗਿਆ ਹੈ। ਸਿੱਖ ਭਾਈਚਾਰੇ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਡਾਇਰੈਕਟਰ ਵਜੋਂ ਲਿਆ ਗਿਆ ਹੈ, ਜੋ ਕਿ ਬੜੇ ਮਾਣ ਵਾਲੀ ਗੱਲ ਹੈ।
ਇਸ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਦੀ ਪਹਿਚਾਣ ਬਣਾਉਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਸੰਸਥਾਵਾਂ ਰਾਹੀਂ ਸਥਾਨਕ ਲੋਕਾਂ ਵਿਚ ਸਿੱਖ ਧਰਮ ਬਾਰੇ ਜਾਗਰੂਕਤਾ ਲਿਆਉਣ ’ਚ ਵਿਸ਼ੇਸ਼ ਮਦਦ ਮਿਲਦੀ ਹੈ।
ਜ਼ਿਕਰਯੋਗ ਹੈ ਕਿ ਸ. ਰੰਧਾਵਾ ਇਸ ਵੇਲੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਹਨ ਅਤੇ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਵੀ ਹਨ। ਇਸ ਤੋਂ ਪਹਿਲਾਂ ਉਹ 2016 ਵਿਚ ਨੈਸ਼ਨਲ ਡੈਲੀਗੇਟ ਦੀ ਚੋਣ ਵੀ ਜਿੱਤ ਚੁੱਕੇ ਹਨ।

Share