ਇੰਗਲੈਂਡ ਵੱਲੋਂ ਛੁੱਟੀਆਂ ਮਨਾਉਣ ਵਿਦੇਸ਼ ਜਾਣ ਵਾਲੇ ਆਪਣੇ ਨਾਗਰਿਕਾਂ ’ਤੇ ਜੁਰਮਾਨਾ ਲਗਾਉਣ ਦਾ ਫ਼ੈਸਲਾ

377
Share

-7 ਹਜ਼ਾਰ ਡਾਲਰ ਤੱਕ ਲਾਇਆ ਜਾ ਸਕਦੈ ਜੁਰਮਾਨਾ
ਲੰਡਨ, 24 ਮਾਰਚ (ਪੰਜਾਬ ਮੇਲ)- ਇੰਗਲੈਂਡ ਨੇ ਛੁੱਟੀਆਂ ਮਨਾਉਣ ਵਿਦੇਸ਼ ਜਾਣ ਵਾਲੇ ਆਪਣੇ ਨਾਗਰਿਕਾਂ ’ਤੇ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਠੋਸ ਵਜ੍ਹਾ ਦੇ ਬਿ੍ਰਟੇਨ ਤੋਂ ਹੋਰ ਦੇਸ਼ ਜਾਣ ਵਾਲੇ ਲੋਕਾਂ ’ਤੇ 7 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਨਿਯਮ ਜੂਨ 2021 ਦੇ ਆਖ਼ੀਰ ਤੱਕ ਲਾਗੂ ਰਹਿ ਸਕਦਾ ਹੈ।
ਬਿ੍ਰਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਸਰਕਾਰ ਦੀ ਮੂਲ ਯੋਜਨਾ ਹੈ ਕਿ ਅਪ੍ਰੈਲ ’ਚ ਅੰਤਰਰਾਸ਼ਟਰੀ ਯਾਤਰਾ ਨੂੰ ਰੀਵਿਊ ਕੀਤਾ ਜਾਏ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ 17 ਮਈ ਤੋਂ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇ ਦੇਈਏ। ਮੈਟ ਹੈਨਕਾਕ ਨੇ ਇਹ ਵੀ ਕਿਹਾ ਹੈ ਕਿ ਕੰਮ ਅਤੇ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਲੋਕਾਂ ਦੇ ਮਾਮਲਿਆਂ ’ਤੇ ਵੱਖ ਤੋਂ ਵਿਚਾਰ ਕੀਤਾ ਜਾਵੇਗਾ। ਬਿ੍ਰਟੇਨ ਤੋਂ ਵੱਡੀ ਗਿਣਤੀ ਵਿਚ ਲੋਕ ਛੁੱਟੀਆਂ ਮਨਾਉਣ ਯੂਰਪ ਜਾਂਦੇ ਹਨ ਪਰ ਯੂਰਪ ਵਿਚ ਇਸ ਸਮੇਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।’
ਬਿ੍ਰਟੇਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਯੂਰਪ ਦੇ ਕੁੱਝ ਹਿੱਸਿਆਂ ’ਚ ਕੋਰੋਨਾ ਦੀ ਤੀਜੀ ਲਹਿਰ ਦੇਖੀ ਜਾ ਰਹੀ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਵੀ ਸਾਹਮਣੇ ਆ ਰਹੇ ਹਨ। ਸਾਡੇ ਲਈ ਜ਼ਰੂਰੀ ਹੈ ਕਿ ਕੋਰੋਨਾ ਖ਼ਿਲਾਫ਼ ਜੰਗ ’ਚ ਅਸੀਂ ਲੋਕਾਂ ਨੇ ਜੋ ਬਚਾਇਆ ਹੈ, ਉਸ ਨੂੰ ਸੁਰੱਖਿਅਤ ਰੱਖੀਏ। ਬਿ੍ਰਟੇਨ ਨੂੰ ਫਰਾਂਸ ਨੂੰ ਵੀ ਰੈੱਡ ਲਿਸਟ ’ਚ ਸ਼ਾਮਲ ਕਰਨ ਜਾ ਰਿਹਾ ਹੈ, ਜਿਸ ਦੇ ਬਾਅਦ ਫਰਾਂਸ ਤੋਂ ਆਉਣ ਵਾਲੇ ਯਾਤਰੀਆਂ ਲਈ ਹੋਟਲ ਇਕਾਂਤਵਾਸ ਜ਼ਰੂਰੀ ਹੋ ਜਾਵੇਗਾ। ਬਿ੍ਰਟੇਨ ’ਚ ਸਾਊਥ ਅਫਰੀਕੀ ਕੋਰੋਨਾ ਵੈਰੀਐਂਟ ਦੇ ਬਾਅਦ ਤੋਂ ਪਾਬੰਦੀਆ ਲਾਗੂ ਕਰਨ ਲਈ ਸਰਕਾਰ ’ਤੇ ਦਬਾਅ ਵੱਧ ਰਿਹਾ ਸੀ।

Share