ਇੰਗਲੈਂਡ ਦੇ ਸਾਬਕਾ ਕਬੱਡੀ ਖਿਡਾਰੀ ਅਤੇ ਸੱਭਿਆਚਾਰਕ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ

1209

ਲੰਡਨ, 14 ਮਈ (ਪੰਜਾਬ ਮੇਲ)- ਇੰਗਲੈਂਡ ਦੇ ਸਾਬਕਾ ਕਬੱਡੀ ਖਿਡਾਰੀ ਅਤੇ ਸੱਭਿਆਚਾਰਕ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ ਹੋ ਗਿਆ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ। ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੇ ਜੰਮਪਲ ਮੱਖਣ ਸਿੰਘ ਕਈ ਦਹਾਕਿਆਂ ਤੋਂ ਇੰਗਲੈਂਡ ਵਿਖੇ ਪ੍ਰੀਵਾਰ ਸਮੇਤ ਰਹਿ ਰਹੇ ਸਨ। ਉਨ੍ਹਾਂ ਜਿੱਥੇ ਕਬੱਡੀ ਵਿਚ ਚੰਗਾ ਨਾਮਣਾ ਖੱਟਿਆ, ਉੱਥੇ ਹੀ ਉਹਨਾਂ ਯੂ ਕੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਇਸ ਦੀ ਪ੍ਰਫੂਲਤਾ ਲਈ ਅਹਿਮ ਯੋਗਦਾਨ ਪਾਇਆ। ਗ੍ਰੇਵਜ਼ੈਂਡ ਵਿਖੇ ਜੁਗਨੂੰ ਭੰਗੜਾ ਗਰੁੱਪ ਵਿੱਚ ਬਤੌਰ ਗਾਇਕ ਅਹਿਮ ਰੋਲ ਅਦਾ ਕਰਨ ਵਾਲੇ ਮੱਖਣ ਸਿੰਘ ਆਪਣੇ ਪਿੱਛੇ ਹੱਸਦਾ ਵਸਦਾ ਪ੍ਰੀਵਾਰ ਛੱਡ ਗਏ ਹਨ।