ਇੰਗਲੈਂਡ ਦੇ ਗਿਰਜਾਘਰ ’ਚ ਸੰਸਦ ਮੈਂਬਰ ਦੀ ਹੱਤਿਆ ਪੁਲਿਸ ਵੱਲੋਂ ਹਮਲਾ ਅੱਤਵਾਦੀ ਘਟਨਾ ਕਰਾਰ

1220
Share

ਇੰਗਲੈਂਡ, 16 ਅਕਤੂਬਰ (ਪੰਜਾਬ ਮੇਲ)- ਪੁਲਿਸ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਗਿਰਜਾਘਰ ’ਚ ਆਪਣੇ ਸੰਸਦੀ ਖੇਤਰ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸੀਨੀਅਰ ਸੰਸਦ ਮੈਂਬਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਹਮਲੇ ਦੇ ਸਬੰਧ ’ਚ 25 ਸਾਲਾ ਨੌਜਵਾਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਅੱਤਵਾਦ ਵਿਰੋਧੀ ਅਧਿਕਾਰੀ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਡੇਵਿਡ ਅਮੇਸ ਦੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਜਾਰੀ ਕੀਤੇ ਬਿਆਨ ’ਚ ਮੈਟਰੋਪੋਲੀਟਨ ਪੁਲਿਸ ਨੇ ਇਸ ਹਮਲੇ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਅਤੇ ਕਿਹਾ ਕਿ ਮੁੱਢਲੀ ਜਾਂਚ ’ਚ ਇਸਲਾਮਿਕ ਕੱਟੜਵਾਦ ਨਾਲ ਇਸ ਘਟਨਾ ਦੇ ਸੰਭਾਵਤ ਸਬੰਧਾਂ ਦਾ ਖੁਲਾਸਾ ਹੋਇਆ ਹੈ। 69 ਸਾਲਾ ਏਮਜ਼ ’ਤੇ ਸ਼ੁੱਕਰਵਾਰ ਦੁਪਹਿਰ ਲੇਹ-ਆਨ-ਸੀ ਦੇ ਗਿਰਜਘਰ ਵਿਚ ਹਮਲਾ ਕੀਤਾ ਗਿਆ।

Share