ਇਜ਼ਰਾਈਲ ਹਮਲੇ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚਿੰਤਾ ਜ਼ਾਹਿਰ

445
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ
Share

ਵਾਸ਼ਿੰਗਟਨ, 17 ਮਈ (ਪੰਜਾਬ ਮੇਲ)- ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਖੂਨੀ ਸੰਘਰਸ਼ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਇਕ ਕਾਲ ’ਤੇ ਜ਼ਖਮੀ ਨਾਗਰਿਕਾਂ ਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਬਾਰੇ ’ਚ ਚਿੰਤਾ ਜ਼ਾਹਿਰ ਕੀਤੀ। ਸ਼ਨੀਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ’ਚ ਇਕ ਉੱਚੀ ਇਮਾਰਤ ਨੂੰ ਨਸ਼ਟ ਕਰ ਦਿੱਤਾ, ਜਿਸ ਵਿਚ ਐਸੋਸੀਏਟਿਵ ਪ੍ਰੈੱਸ ਅਤੇ ਹੋਰ ਮੀਡੀਆ ਆਊਟਲੇਟਸ ਦੇ ਦਫਤਰ ਸਨ। ਜਾਣਕਾਰੀ ਮੁਤਾਬਕ ਐਸੋਸੀਏਟਿਡ ਪ੍ਰੈੱਸ ਦੇ ਸਾਰੇ ਕਰਮਚਾਰੀਆਂ ਅਤੇ ਫ੍ਰੀਲਾਂਸਰਾਂ ਨੂੰ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਕੱਢ ਦਿੱਤਾ।
ਏ.ਪੀ. ਦੇ ਪ੍ਰਧਾਨ ਅਤੇ ਸੀ.ਈ.ਓ. ਗੈਰੀ ਪਰੁਇਟ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਹੈਰਾਨ ਅਤੇ ਡਰੇ ਹੋਏ ਹਾਂ ਕਿ ਇਜ਼ਰਾਈਲ ਸੈਨਾ ਗਾਜ਼ਾ ਵਿਚ ਏ.ਪੀ. ਦੇ ਬਿਊਰੋ ਅਤੇ ਹੋਰ ਸਮਾਚਾਰ ਸੰਗਠਨਾਂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਦੇਵੇਗੀ। ਉਹ ਲੰਬੇਂ ਸਮੇਂ ਤੋਂ ਸਾਡੇ ਬਿਊਰੋ ਦੀ ਜਗ੍ਹਾ ਨੂੰ ਜਾਣਦੇ ਹਨ ਅਤੇ ਇਹ ਵੀ ਜਾਣਦੇ ਸਨ ਕਿ ਪੱਤਰਕਾਰ ਕਿੱਥੇ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕ ਚਿਤਾਵਨੀ ਮਿਲੀ ਸੀ ਕਿ ਇਮਾਰਤ ਨੂੰ ਨੁਕਸਾਨ ਹੋਵੇਗਾ।¿;
ਦੂਜੇ ਪਾਸੇ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਬਾਇਡਨ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਿਚ ਅੰਤਰ-ਫਿਰਕੂ ਹਿੰਸਾ ਅਤੇ ਵੈਸਟ ਬੈਂਕ ’ਚ ਵੱਧਦੇ ਤਣਾਅ ਦੇ ਬਾਰੇ ਆਪਣੀ ਗੰਭੀਰ ਚਿੰਤਾ ਜਤਾਈ। ਬਾਇਡਨ ਅਤੇ ਨੇਤਨਯਾਹੂ ਨੇ ਯੇਰੂਸ਼ਲਮ ’ਤੇ ਵੀ ਚਰਚਾ ਕੀਤੀ। ਜਿਸ ਵਿਚ ਬਾਈਡੇਨ ਨੇ ਕਿਹਾ ਕਿ ਇਸ ਨੂੰ ਸਾਰੇ ਧਰਮਾਂ ਅਤੇ ਪਿੱਠਭੂਮੀ ਦੇ ਲੋਕਾਂ ਲਈ ਸ਼ਾਂਤੀਪੂਰਨ ਸਹਿਹੋਂਦ ਦੀ ਜਗ੍ਹਾ ਹੋਣੀ ਚਾਹੀਦੀ ਹੈ।
ਉੱਥੇ ਫਿਲੀਸਤੀਨ ਦੇ ਰਾਸ਼ਟਪਤੀ ਮਹਿਮੂਦ ਅੱਬਾਸ ਨੇ ਜੋਅ ਬਾਇਡਨ ਨਾਲ ਫੋਨ ’ਤੇ ਗੱਲਬਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਇਜ਼ਰਾਈਲ ਨਾਲ ਜਾਰੀ ਸੰਘਰਸ਼ ਵਿਚ ਦਖਲਅੰਦਾਜ਼ੀ ਕਰਨ ਅਤੇ ਫਿਲੀਸਤੀਨ ’ਤੇ ਹੋ ਰਹੇ ਹਮਲਿਆਂ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ। ਇਕ ਜਾਣਕਾਰੀ ਮੁਤਾਬਕ ਅੱਬਾਸ ਨੇ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਜਦੋਂ ਤੱਕ ਇਲਾਕੇ ਤੋਂ ਇਜ਼ਰਾਇਲੀ ਕਬਜ਼ਾ ਹੱਟ ਨਹੀਂ ਜਾਂਦੀ, ਉਦੋਂ ਤੱਕ ਇੱਥੇ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ।

Share