ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ’ਚ ਭਾਰੀ ਗੋਲਾਬਾਰੀ, ਜ਼ਮੀਨੀ ਹਮਲੇ ਦਾ ਵਧਿਆ ਖਤਰਾ

92
Share

ਯੇਰੂਸ਼ਲਮ, 14 ਮਈ (ਪੰਜਾਬ ਮੇਲ)- ਇਜ਼ਰਾਈਲ ਨੇ ਉੱਤਰੀ ਗਾਜ਼ਾ ’ਚ ਅੱਤਵਾਦੀ ਸੁਰੰਗਾਂ ਦੇ ਵਿਸ਼ਾਲ ਜਾਲ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵਿਚ ਸ਼ੁੱਕਰਵਾਰ ਤੜਕੇ ਆਪਣੇ ਤੋਪਖਾਨੇ ਤੋਂ ਭਾਰੀ ਫਾਇਰਿੰਗ ਕੀਤੀ। ਇਸ ਗੋਲਾਬਾਰੀ ਤੋਂ ਬਾਅਦ ਇਜ਼ਰਾਈਲ ਵੱਲੋਂ ਜ਼ਮੀਨੀ ਹਮਲੇ ਦਾ ਖਦਸ਼ਾ ਵੱਧ ਗਿਆ ਹੈ। ਇਜ਼ਰਾਈਲ ਨੇ ਇਸਲਾਮਿਕ ਅੱਤਵਾਦੀ ਸਮੂਹ ਹਮਾਸ ਦਾ ਮੁਕਾਬਲਾ ਕਰਨ ਲਈ ਗਾਜ਼ਾ ਸਰਹੱਦ ’ਤੇ ਵੱਡੀ ਗਿਣਤੀ ’ਚ ਫੌਜ ਭੇਜੀ ਹੈ ਅਤੇ 9,000 ਸੈਨਿਕਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ। ਗਾਜ਼ਾ ’ਤੇ ਹਮਾਸ ਦਾ ਕਬਜ਼ਾ ਹੈ।

Share