ਇਜ਼ਰਾਈਲ ’ਚ ਸਾਹਮਣੇ ਆਈ ਨਵੀਂ ਬੀਮਾਰੀ ‘ਫਲੋਰੋਨਾ’!

562
Share

-ਕਰੋਨਾ ਤੇ ਇਨਫਲੂਏਂਜਾ ਦਾ ਦੋਹਰਾ ਸੰਕਰਮਣ ਹੈ ‘ਫਲੋਰੋਨਾ’
ਤੇਲ ਅਵੀਵ, 2 ਜਨਵਰੀ (ਪੰਜਾਬ ਮੇਲ)- ਦੁਨੀਆਂ ’ਚ ਜਿੱਥੇ ਕਰੋਨਾ ਤੋਂ ਬਾਅਦ ਓਮੀਕਰੋਨ ਦਾ ਖਤਰਾ ਪੈਦਾ ਹੋ ਰਿਹਾ ਹੈ, ਉੱਥੇ ਹੀ ਇਜ਼ਰਾਈਲ ’ਚ ਇਕ ਨਵੀਂ ਬੀਮਾਰੀ ‘ਫਲੋਰੋਨਾ’ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੋਰੋਨਾ ਤੇ ਇਨਫਲੂਏਂਜਾ ਦਾ ਇਕ ਦੋਹਰਾ ਸੰਕਰਮਣ ਹੈ, ਜਿਸ ਦਾ ਖੁਲਾਸਾ ਇਜ਼ਰਾਈਲੀ ਅਖ਼ਬਾਰ ‘ Yediot Ahronot’ ਨੇ ਕੀਤਾ ਹੈ। ਅਖ਼ਬਾਰ ਨੇ ਦੱਸਿਆ ਕਿ ਇਸ ਹਫ਼ਤੇ ਰੈਬਿਨ ਮੈਡੀਕਲ ਸੈਂਟਰ ’ਚ ਬੱਚੇ ਨੂੰ ਜਨਮ ਦੇਣ ਆਈ ਗਰਭਵਤੀ ਔਰਤ ’ਚ ਦੋਹਰੇ ਸੰਕਰਮਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।
ਇਜ਼ਰਾਈਲ ਸਿਹਤ ਮੰਤਰਾਲਾ ਅਜੇ ਵੀ ਮਾਮਲੇ ਬਾਰੇ ਅਧਿਐਨ ਕਰ ਰਿਹਾ ਹੈ। ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਕਿ ਕੀ 2 ਵਾਇਰਸਾਂ ਦਾ ਸੁਮੇਲ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ? ਸਿਹਤ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਹੋਰ ਮਰੀਜ਼ਾਂ ’ਚ ਵੀ ਫਲੋਰੋਨਾ ਮੌਜੂਦ ਹੋ ਸਕਦਾ ਹੈ, ਜੋ ਜਾਂਚ ਨਾ ਹੋਣ ਕਾਰਨ ਸਾਹਮਣੇ ਨਹੀਂ ਆਇਆ। ਇਜ਼ਰਾਈਲ ਦੁਨੀਆਂ ਦਾ ਪਹਿਲਾ ਅਤੇ ਫਿਲਹਾਲ ਇਕੱਲਾ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਤੋਂ ਬਚਾਅ ਲਈ 2 ਬੂਸਟਰ ਖ਼ੁਰਾਕਾਂ ਦਿੱਤੀਆਂ ਜਾ ਰਹੀਆਂ ਹਨ।

Share