ਇਜ਼ਰਾਈਲ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਅਸਤੀਫੇ ਦੀ ਮੰਗ

442
Share

ਯੇਰੂਸ਼ਲਮ, 7 ਫਰਵਰੀ (ਪੰਜਾਬ ਮੇਲ)- ਇਜ਼ਰਾਈਲ ’ਚ ਸ਼ਨੀਵਾਰ ਰਾਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਬੇਂਜਮਿਨ ਨੇਤਨਯਾਹੂ ਦੇ ਆਧਿਕਾਰਿਤ ਰਿਹਾਇਸ਼ ਦੇ ਬਾਹਰ ਇਕੱਠੇ ਹੋ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਸੱਤ ਮਹੀਨੇ ਤੋਂ ਵਧੇਰੇ ਸਮੇਂ ਤੋਂ ਹਰ ਹਫਤੇ ਮੱਧ ਯੇਰੂਸ਼ੇਲਮ ’ਚ ਇਕੱਠੇ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਨੂੰ ਆਪਣੇ ਵਿਰੁੱਧ ਚੱਲ ਰਹੇ ਭਿ੍ਰਸ਼ਟਾਚਾਰ ਦੇ ਮਾਮਲੇ ਅਤੇ ਦੇਸ਼ ’ਚ ਕੋਰੋਨਾ ਵਾਇਰਸ ਸੰਕਟ ਨੂੰ ਸੰਭਾਲਣ ’ਚ ਬਦਸਲੂਕੀ ਦੇ ਕਾਰਣ ਅਸਤੀਫਾ ਦੇਣਾ ਚਾਹੀਦਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤ ਲੈਣ ਦੇ ਤਿੰਨ ਵੱਖ-ਵੱਖ ਮਾਮਲਿਆਂ ’ਚ ਸੁਣਵਾਈ ਚੱਲ ਰਹੀ ਹੈ, ਲਿਹਾਜ਼ਾ ਉਹ ਅਹੁਦੇ ’ਤੇ ਬਣੇ ਰਹਿਣ ਦੇ ਲਾਇਕ ਨਹੀਂ ਹਨ। ਇਸ ਹਫਤੇ ਤੋਂ ਉਨ੍ਹਾਂ ਦੇ ਵਿਰੁੱਧ ਫਿਰ ਤੋਂ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਨੇ ਨੇਤਨਯਾਹੂ ’ਤੇ ਦੇਸ਼ ’ਚ ਲੜੀਵਾਰ ਤਰੀਕੇ ਨਾਲ ਲਾਕਡਾਊਨ ਲਗਾ ਕੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਾਇਆ।

Share