ਇਜ਼ਰਾਈਲ ‘ਚ ਨੇਤਨਯਾਹੂ ਤੇ ਗੈਂਟਜ਼ 18-18 ਮਹੀਨੇ ਪੀ.ਐੱਮ. ਅਹੁਦਾ ਕਰਨਗੇ ਸਾਂਝਾ

880

ਯਰੂਸ਼ਲਮ, 17 ਮਈ (ਪੰਜਾਬ ਮੇਲ)- ਇਜ਼ਰਾਈਲ ‘ਚ ਲੰਬੀ ਜੱਦੋ-ਜਹਿਦ ਬਾਅਦ ਆਖਿਰਕਾਰ ਇਕ ਬਾਰ ਫਿਰ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸੁਹੰ ਚੁੱਕੀ। ਹਾਲਾਂਕਿ ਇਸ ਵਾਰ ਅੱਧਾ-ਅੱਧਾ ਕਾਰਜਕਾਲ ਭਾਵ 18-18 ਮਹੀਨੇ ਪੀ.ਐੱਮ. ਅਹੁਦਾ ਸਾਂਝਾ ਕਰਨਾ ਹੋਵੇਗਾ। ਇਸ ਤਰ੍ਹਾਂ ਕੈਬਨਿਟ ‘ਚ ਵੀ ਦੋਵੇਂ ਪਾਰਟੀਆਂ ਦੇ ਬਰਾਬਰ-ਬਰਾਬਰ ਮੰਤਰੀ ਹੋਣਗੇ। ਇਸ ਦੇ ਬਾਵਜੂਦ ਨੇਤਨਯਾਹੂ ਦੇ ਹਿੱਸੇ ‘ਚ ਘੱਟ ਹੀ ਮੰਤਰੀ ਅਹੁਦੇ ਆਉਣਗੇ ਕਿਉਂਕਿ ਉਨ੍ਹਾਂ ਨੇ ਕਈ ਛੋਟੇ ਦਲਾਂ ਨੂੰ ਵੀ ਆਪਣੀ ਪਾਰਟੀ ‘ਚ ਸ਼ਾਮਲ ਕਰ ਲਿਆ, ਨਾਲ ਹੀ ਕਿਸੇ ਵੱਡੇ ਫੈਸਲੇ ‘ਤੇ ਦੋਵਾਂ ਪੱਖਾਂ ਦੇ ਕੋਲ ਵੀਟੋ ਪਾਵਰ ਹੋਵੇਗੀ। ਇਹ ਸੁਹੰ ਚੁੱਕ ਦਾ ਕੰਮ 3 ਦਿਨ ਪਹਿਲਾਂ ਹੀ ਹੋਣਾ ਸੀ ਪਰ ਮੰਤਰੀ ਅਹੁਦੇ ਨੂੰ ਲੈ ਕੇ ਲਿਕੁਡ ਪਾਰਟੀ ‘ਚ ਅੰਦਰੂਨੀ ਕਲੇਸ਼ ਕਾਰਨ ਸਹੁੰ ਚੁੱਕ ਦੇ ਕੰਮ ਨੂੰ ਮੁਲਤਵੀ ਕਰਨਾ ਪਿਆ ਸੀ। ਆਖਿਰ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ‘ਚ ਨਵੀਂ ਸਰਕਾਰ ਦਾ ਗਠਨ ਹੋ ਗਿਆ।