ਇਹ ਸਮਾਂ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦਾ : ਨਵਜੋਤ ਸਿੱਧੂ

563
Share

ਚੰਡੀਗੜ੍ਹ, 24 ਅਕਤੂਬਰ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ’ਤੇ ਛਿੜੇ ਵਿਵਾਦ ਦਰਮਿਆਨ ਨਵਜੋਤ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਇਹ ਸਮਾਂ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦਾ ਹੈ। ਪੰਜਾਬ ਦੇ ਅਸਲ ਮੁੱਦਿਆਂ ’ਤੇ ਵਾਪਸ ਆਉਣਾ ਚਾਹੀਦਾ ਹੈ, ਜਿਹੜੇ ਹਰ ਪੰਜਾਬੀ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜੇ ਹੋਏ ਹਨ। ਪੰਜਾਬ ਸਿਰ ਚੜ੍ਹੇ ਕਰਜ਼ੇ ਨਾਲ ਕਿਵੇਂ ਨਜਿੱਠਿਆ ਜਾਵੇ? ਮੈਂ ਪੰਜਾਬ ਦੇ ਅਸਲ ਮੁੱਦਿਆਂ ’ਤੇ ਡੱਟਿਆ ਰਹਾਂਗਾ ਅਤੇ ਇਨ੍ਹਾਂ ਤੋਂ ਪਿੱਛੇ ਨਹੀਂ ਹਟਾਂਗਾ। ਨਾ ਪੂਰਿਆ ਜਾ ਸਕਣ ਵਾਲੇ ਨੁਕਸਾਨ ਅਤੇ ਡੈਮੇਜ ਕੰਟਰੋਲ ਲਈ ਆਖ਼ਰੀ ਮੌਕੇ ਵਿਚਕਾਰ ਇਹ ਸਪੱਸ਼ਟ ਹੈ ਕਿ ਕੌਣ ਸੂਬੇ ਦੇ ਸਰੋਤਾਂ ਨੂੰ ਨਿੱਜੀ ਜੇਬਾਂ ਵਿਚ ਜਾਣ ਦੀ ਬਜਾਏ ਸੂਬੇ ਦੇ ਖ਼ਜ਼ਾਨੇ ਵਿਚ ਵਾਪਸ ਲਿਆਵੇਗਾ। ਕੌਣ ਸਾਡੇ ਮਹਾਨ ਸੂਬੇ ਨੂੰ ਖ਼ੁਸ਼ਹਾਲੀ ਵੱਲ ਲੈ ਕੇ ਜਾਣ ਦੀ ਪਹਿਲਕਦਮੀ ਦੀ ਅਗਵਾਈ ਕਰੇਗਾ। ਆਪਣੇ ਪੁਰਾਣੇ ਅੰਦਾਜ਼ ਵਿਚ ਬੋਲਦਿਆਂ ਸਿੱਧੂ ਨੇ ਕਿਹਾ ਕਿ ਧੁੰਦ ਨੂੰ ਸਾਫ ਹੋਣ ਦਿਓ ਹਕੀਕਤ ਸੂਰਜ ਵਾਂਗ ਚਮਕੇਗੀ। ਉਨ੍ਹਾਂ ਕਿਹਾ ਕਿ ਸਵਾਰਥੀ ਲੋਕਾਂ ਤੋਂ ਦੂਰ ਰਹਿ ਕੇ ਸਿਰਫ ਉਸ ਰਾਹ ’ਤੇ ਧਿਆਨ ਕੇਂਦਰਿਤ ਕਰੋ ਜੋ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ ਵੱਲ ਲੈ ਕੇ ਜਾਵੇਗਾ।


Share