ਇਸੇ ਸਾਲ ਅਮਰੀਕਾ ਵਿਚ ਆਵੇਗੀ ਕੋਰੋਨਾ ਵੈਕਸੀਨ

572
Share

ਨਿਊਯਾਰਕ, 28 ਅਗਸਤ (ਪੰਜਾਬ ਮੇਲ)- ਦੁਨੀਆ  ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਇਸੇ ਸਾਲ ਕੋਰੋਨਾ ਵਾਇਰਸ ਦੀ ਵੈਕਸੀਨ ਆ ਜਾਵੇਗੀ।

ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿਚ ਬੋਲਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਫਿਲਹਾਲ ਅਮਰੀਕਾ ਵਿਚ ਤਿੰਨ ਕੋਰੋਨਾ ਵੈਕਸੀਨ ਦਾ ਟਰਾਇਲ ਚਲ ਰਿਹਾ ਹੈ। ਇਹ ਸਾਰੀ ਵੈਕਸੀਨ ਅਪਣੇ ਤੀਜੇ ਅਤੇ ਆਖਰੀ ਪੜਾਅ ਦੇ ਪ੍ਰੀਖਣ ਵਿਚ ਹੈ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਇਨ੍ਹਾਂ ਵੈਕਸੀਨ ਦਾ ਪਹਿਲਾਂ ਤੋਂ ਹੀ ਉਤਪਾਦਨ ਕਰ ਰਿਹਾ ਹੈ ਤਾਕਿ ਇਸ ਦੀ ਖੁਰਾਕ ਲੋਕਾਂ ਤੱਕ  ਆਸਾਨੀ ਨਾਲ ਪਹੁੰਚ ਜਾਵੇ। ਟਰੰਪ ਨੇ ਕਿਹਾ ਕਿ ਸਾਡੇ ਕੋਲ ਇਸੇ ਸਾਲ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਹੋਵੇਗੀ। ਅਸੀਂ ਇਸ ਵਾਇਰਸ ਨੂੰ ਕੁਚਲ ਦੇਵਾਂਗੇ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰਾਸ਼ਟਰਪਤੀ ਚੋਣਾਂ ਦੇ ਲਈ ਰਿਪਬਲਿਕਨ ਪਾਰਟੀ ਵਲੋਂ ਨੌਮੀਨੇਸ਼ਨ ਸਵੀਕਾਰ ਕਰ ਲਿਆ ਹੈ। ਵਾਈਟ ਹਾਊਸ ਦੇ ਬਾਹਰ ਭੀੜ ਦੇ ਸਾਹਮਣੇ ਟਰੰਪ ਨੇ ਇਸ ਦਾ ਐਲਾਨ ਕੀਤਾ । ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੇ ਸਾਹਮਣੇ ਡੈਮੋਕਰੇਟਿਕ ਪਾਰਟੀ ਦੇ ਜੋਅ ਬਿਡੇਨ ਹਨ, ਜੋਅ ਬਿਡੇਨ ਵੀ ਅਪਣੀ ਪਾਰਟੀ ਵਲੋਂ ਨੌਮੀਨੇਸ਼ਨ ਸਵੀਕਾਰ ਕਰ ਚੁੱਕੇ ਹਨ। ਇਸੇ ਦੌਰਾਨ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ  ਵਿਚ ਟਰੰਪ ਨੇ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਜ਼ਰੂਰੀ ਐਲਾਨ ਕੀਤੇ।
ਬੁਧਵਾਰ ਨੂੰ ਇਸ ਤੋਂ ਪਹਿਲਾਂ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਵੀ ਰਿਪਬਲਿਕਨ ਪਾਰਟੀ ਦੁਆਰਾ ਉਪ ਰਾਸ਼ਟਰਪਤੀ ਦੇ ਲਈ ਰਸਮੀ ਤੌਰ ‘ਤੇ ਨਾਮਜ਼ਦਗੀ ਸਵੀਕਾਰ ਕਰ ਲਈ ਸੀ। ਅਮਰੀਕਾ ਵਿਚ ਰਾਸ਼ਟਰਪਤੀ ਚੋਣ ਇਸੇ  ਸਾਲ 3 ਨਵੰਬਰ ਨੂੰ ਹੋਣ ਵਾਲੇ ਹਨ।


Share