ਇਸਲਾਮਿਕ ਸਟੇਟ ਦੀ ਜਥੇਬੰਦੀ ਨੇ ਲਈ ਕਾਬੁਲ ਹਮਲਿਆਂ ਦੀ ਜ਼ਿੰਮੇਦਾਰੀ

1135
Share

-95 ਅਫ਼ਗ਼ਾਨ ਲੋਕਾਂ ਤੇ 13 ਅਮਰੀਕੀ ਫ਼ੌਜੀਆਂ ਦੀ ਮੌਤ
ਦੁਬਈ, 27 ਅਗਸਤ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ’ਚ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ (ਆਈ.ਐੱਸ.ਕੇ.ਪੀ.) ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਅਫ਼ਗ਼ਾਨ ਅਤੇ ਅਮਰੀਕੀ ਅਧਿਕਾਰੀਆਂ ਅਨੁਸਾਰ ਦੋ ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਦੁਆਰਾ ਕਾਬੁਲ ਹਵਾਈ ਅੱਡੇ ਦੇ ਨੇੜੇ ਅਫ਼ਗਾਨਾਂ ਦੀ ਭੀੜ ’ਤੇ ਕੀਤੇ ਹਮਲੇ ਵਿਚ ਘੱਟੋ-ਘੱਟ 95 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਮਿ੍ਰਤਕਾਂ ’ਚ 13 ਅਮਰੀਕੀ ਫੌਜੀ ਸ਼ਾਮਲ ਹਨ।

Share