ਇਸਤਰੀ ਅਕਾਲੀ ਦਲ ਲੜਕੀਆਂ ਨੂੰ ਵਿਸ਼ਵ ਪੱਧਰੀ ਕੋਚਿੰਗ ਪ੍ਰਦਾਨ ਕਰਨ ਲਈ, ਖੇਡ ਅਕਾਦਮੀਆਂ ਸਥਾਪਤ ਕਰੇਗਾ : ਬੀਬੀ ਜਗੀਰ ਕੋਰ

618
Share

ਭੁਲੱਥ, 26 ਅਗਸਤ (ਅਜੈ ਗੋਗਨਾ/ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਅਤੇ ਭੁਲੱਥ ਦੀ ਸਾਬਕਾ ਵਿਧਾਇਕਾ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹ ਹੁਣ ਇਕ ਪਹਿਲਕਦਮੀ ਦੇ ਤਹਿਤ, ਇਸਤਰੀ ਅਕਾਲੀ ਦਲ ਲੜਕੀਆਂ ਨੂੰ ਵਿਸ਼ਵ ਪੱਧਰੀ ਦੀ ਕੋਚਿੰਗ ਪ੍ਰਦਾਨ ਕਰਨ ਲਈ ਖੇਡ ਅਕਾਦਮੀਆਂ ਸਥਾਪਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਾਂ ਦੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਤਿਆਰੀ ਕਰਨ ਵਿਚ ਵੀ ਮਦਦ ਪ੍ਰਦਾਨ ਕਰੇਗਾ। ਇਸ ਬਾਰੇ ਐਲਾਨ ਕਰਦਿਆਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ, ਬੀਬੀ ਜਗੀਰ ਕੌਰ ਨੇ ਕਿਹਾ ਕਿ ”ਕਈ ਵੱਖ-ਵੱਖ ਖੇਡਾਂ ਦੀਆਂ ਉੱਘੀਆਂ ਮਹਿਲਾ ਖਿਡਾਰੀਆਂ ਅਤੇ ਸਾਬਕਾ ਐਵਾਰਡੀ ਮਹਿਲਾਵਾਂ ਦੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਅਸੀਂ ਅਗਲੇ ਹਫ਼ਤੇ ਨੂੰ ਕਰ ਰਹੇ ਹਾਂ, ਅਤੇ ਰਾਜ ਨੂੰ ਜ਼ੋਨਾਂ ਵਿਚ ਵੰਡਿਆ ਜਾਵੇਗਾ ਅਤੇ ਖੇਡ ਅਕਾਦਮੀਆਂ ਸਥਾਪਤ ਕੀਤੀਆਂ ਜਾਣਗੀਆਂ, ਅਤੇ ਜਿੱਥੇ ਚੁਣੀਆਂ ਗਈਆਂ ਲੜਕੀਆਂ ਨੂੰ ਮੁਫ਼ਤ ਸਿੱਖਿਆ, ਖੁਰਾਕ ਅਤੇ ਵਿਸ਼ਵ ਪੱਧਰੀ ਕੋਚਿੰਗ ਸਿਖਲਾਈ ਵੀ ਦਿੱਤੀ ਜਾਵੇਗੀ, ਤਾਂ ਜੋ ਅਸੀਂ ਆਪਣੀਆ ਲੜਕੀਆਂ ਨੂੰ ਖੇਡਾਂ ਵਿਚ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਅਸੀਂ ਉਨ੍ਹਾਂ ਨੂੰ ਨਿਪੁੰਨ ਬਣਾ ਜਾ ਸਕੀਏ। ਬੀਬੀ ਜਗੀਰ ਕੌਰ ਦੇ ਇਸ ਸ਼ਲਾਘਾਯੋਗ ਕਦਮ ਲਈ ਹਲਕੇ ਦੇ ਅਕਾਲੀ ਆਗੂਆਂ ਨੇ ਉਨ੍ਹਾਂ ਦੇ ਇਸ ਬਿਆਨ ਦਾ ਭਰਵਾਂ ਸਵਾਗਤ ਕੀਤਾ ਹੈ, ਜਿਨ੍ਹਾਂ ਵਿਚ ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਮਰਵਾਹਾ, ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਾਜਿੰਦਰ ਸਿੰਘ ਲਾਡੀ, ਸੁਖਵੰਤ ਸਿੰਘ ਤੱਖਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬੋਪਾਰਾਏ), ਜਥੇ: ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ) ਕਪੂਰਥਲਾ, ਸੰਨ੍ਹੀ ਸ਼ਰਮਾ ਜਨਰਲ ਸਕੱਤਰ ਯੂਥ ਅਕਾਲੀ ਦਲ ਦੁਆਬਾ ਜ਼ੋਨ, ਪਰਮਜੀਤ ਸਿੰਘ ਪੱਡਾ ਸਰਕਲ ਪ੍ਰਧਾਨ ਦਿਆਲਪੁਰ, ਰਣਜੀਤ ਸਿੰਘ ਰਿੰਪੀ ਨੰਬਰਦਾਰ ਭੁਲੱਥ, ਵਿਕਰਮਜੀਤ ਸਿੰਘ ਵਿੱਕੀ ਸੀਨੀਅਰ ਅਕਾਲੀ ਆਗੂ ਹਲਕਾ ਭੁਲੱਥ, ਪਰਮਜੀਤ ਸਿੰਘ ਮਠਾਰੂ, ਪ੍ਰਧਾਨ ਆਈ.ਟੀ. ਵਿੰਗ ਹਲਕਾ ਭੁਲੱਥ, ਇੰਦਰਜੀਤ ਸਿੰਘ ਸਦਿਉੜਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਬੇਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਮਿਡਵੈਸਟ ਅਮਰੀਕਾ ਦੇ ਪ੍ਰਧਾਨ ਜਸਕਰਨ ਸਿੰਘ ਧਾਲੀਵਾਲ ਸ਼ਾਮਲ ਹਨ।


Share