ਇਰਾਨ ਨੇ ਓਮਾਨ ਦੀ ਖਾੜੀ ਦੇ ਨਾਲ ਜੰਗੀ ਅਭਿਆਸ ਆਰੰਭਿਆ

641
ਇਰਾਨੀ ਫ਼ੌਜ ਵੱਲੋਂ ਜੰਗੀ ਅਭਿਆਸ ਦੌਰਾਨ ਦਾਗੀ ਗਈ ਮਿਜ਼ਾਈਲ।
Share

ਤਹਿਰਾਨ, 20 ਜਨਵਰੀ (ਪੰਜਾਬ ਮੇਲ)- ਇਰਾਨੀ ਫ਼ੌਜ ਨੇ ਓਮਾਨ ਦੀ ਖਾੜੀ ਦੇ ਤੱਟਾਂ ਦੇ ਨਾਲ ਜੰਗੀ ਅਭਿਆਸ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਅਮਰੀਕੀ ਦਬਾਅ ਕਾਰਨ ਖਿੱਤੇ ’ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਰਿਪੋਰਟ ਮੁਤਾਬਕ ਕਮਾਂਡੋ ਯੂਨਿਟਾਂ ਅਭਿਆਸ ’ਚ ਸ਼ਾਮਲ ਹਨ। ਇਸ ਤੋਂ ਇਲਾਵਾ ਲੜਾਕੂ ਜਹਾਜ਼, ਹੈਲੀਕੌਪਟਰ ’ਤੇ ਫ਼ੌਜ ਢੋਣ ਵਾਲੇ ਜਹਾਜ਼ ਵੀ ਜੰਗੀ ਅਭਿਆਸ ਦਾ ਹਿੱਸਾ ਹਨ। ਇਰਾਨ ਦੇ ਫ਼ੌਜ ਮੁਖੀ ਅਬਦੁੱਲਰਹੀਮ ਮੌਸਵੀ ਅਭਿਆਸ ਦੀ ਨਿਗਰਾਨੀ ਕਰ ਰਹੇ ਹਨ।

Share