ਇਰਾਕ ਦੀ ਅਦਾਲਤ ਵੱਲੋਂ ਟਰੰਪ ਖਿਲਾਫ ਹੱਤਿਆ ਮਾਮਲੇ ’ਚ ਵਾਰੰਟ ਜਾਰੀ

274
Share

ਬਗ਼ਦਾਦ, 8 ਜਨਵਰੀ (ਪੰਜਾਬ ਮੇਲ)- ਇਰਾਕ ਦੀ ਅਦਾਲਤ ਨੇ ਪਿਛਲੇ ਸਾਲ ਇਰਾਨੀ ਜਰਨੈਲ ਤੇ ਪ੍ਰਭਾਵਸ਼ਾਲੀ ਇਰਾਕੀ ਮਿਲੀਸ਼ੀਆ ਆਗੂ ਦੀ ਹੱਤਿਆ ਮਾਮਲੇ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਦੇ ਮੀਡੀਆ ਦਫ਼ਤਰ ਨੇ ਕਿਹਾ ਕਿ ਅਮਰੀਕਾ ਦੇ ਡਰੋਨ ਹਮਲੇ ’ਚ ਜਨਰਲ ਕਾਸਿਮ ਸੁਲੇਮਾਨੀ ਤੇ ਅਬੂ ਮਹਿਦੀ ਅਲ ਮੁਹੰਦਿਸ ਦੀ ਹੱਤਿਆ ਮਾਮਲੇ ’ਚ ਬਗ਼ਦਾਦ ਦੀ ਤਫ਼ਤੀਸ਼ੀ ਅਦਾਲਤ ਦੇ ਜੱਜ ਨੇ ਵਾਰੰਟ ਜਾਰੀ ਕੀਤੇ ਹਨ। ਸੁਲੇਮਾਨੀ ਤੇ ਮੁਹੰਦਿਸ ਪਿਛਲੇ ਸਾਲ ਜਨਵਰੀ ’ਚ ਬਗ਼ਦਾਦ ਹਵਾਈ ਅੱਡੇ ਦੇ ਬਾਹਰ ਅਮਰੀਕਾ ਵੱਲੋਂ ਕੀਤੇ ਡਰੋਨ ਹਮਲੇ ’ਚ ਮਾਰੇ ਗਏ ਸਨ।

Share