ਇਮੀਗ੍ਰੇਸ਼ਨ ਹਲਚਲ: ਚਲੇ ਜਾਓ ਜਾਂ ਲਓ ਵੀਜ਼ਾ 

449
Share

ਨਿਊਜ਼ੀਲੈਂਡ ’ਚ ਅਸਥਾਈ ਵੀਜ਼ੇ ਵਾਲਿਆਂ ਨੂੰ ਵਾਪਿਸ ਜਾਣ ਦੀ ਸਲਾਹ ਜਾਂ ਮੰਗੋ ਨਵੇਂ ਵੀਜ਼ੇ-ਇਮੀਗ੍ਰੇਸ਼ਨ
-‘ਕੋਵਿਡ ਸ਼ਾਰਟ ਟਰਮ ਵੀਜ਼ਾ’ ਵਾਪਿਸੀ ਦਾ ਪ੍ਰਬੰਧ ਕਰਨ ’ਚ ਕਰ ਸਕਦੈ ਸਹਾਇਤਾ-ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ

ਆਕਲੈਂਡ, 15 ਜਨਵਰੀ (-ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) – ਨਿਊਜ਼ੀਲੈਂਡ ਦੇ ਵਿਚ ਬਹੁਤੇ ਅਸਥਾਈ ਵੀਜ਼ੇ ਵਾਲੇ ਲੋਕ ਆਮ ਕਮਰਸ਼ੀਅਲ ਫਲਾਈਟਾਂ ਦੁਬਾਰਾ ਚੱਲਣੀਆਂ ਸ਼ੁਰੂ ਨਾ ਹੋਣ ਕਰਕੇ ਵੱਖ-ਵੱਖ ਏਅਰਲਾਈਨਾਂ ਅਤੇ ਦੇਸ਼ਾਂ ਰਾਹÄ ਹੋ ਕੇ ਜਾਂ ਚਾਰਟਰ ਫਲਾਈਟਾਂ ਦੇ ਰਾਹÄ ਆਪਣੇ ਦੇਸ਼ਾਂ ਨੂੰ ਪਰਤ ਤਾਂ ਰਹੇ ਹਨ ਪਰ ਕਈ ਵਾਰ ਫਲਾਈਟਾਂ ਮਹਿੰਗੀਆਂ ਹੋਣ ਕਰਕੇ ਇਥੇ ਵੀਜ਼ਾ ਖਤਮ ਹੋਣ ਤੱਕ ਰੁਕੇ ਹੋਏ ਹਨ। ਬਹੁਤੇ ਵਿਜ਼ਟਰ ਵੀਜ਼ੇ ਵਾਲਿਆਂ ਦੀ ਮਿਆਦ ਹੁਣ 25 ਫਰਵਰੀ 2021 ਨੂੰ ਖਤਮ ਹੋ ਰਹੀ ਹੈ। ਇਸ ਸਬੰਧੀ ਇਮੀਗ੍ਰੇਸ਼ਨ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਵਾਪਿਸ ਆਪਮੇ ਦੇਸ਼ ਜਾਣ ਦਾ ਪ੍ਰਬੰਧ ਕਰੋ ਜਾਂ ਫਿਰ ਨਵੇਂ ਵੀਜ਼ੇ ਵਾਸਤੇ ਅਪਲਾਈ ਕਰੋ। ਨਵੇਂ ਵੀਜ਼ੇ ਵਾਸਤੇ ਸਰਕਾਰ ਨੇ ਦੋ ਮਹੀਨਿਆਂ ਦਾ ਥੋੜ੍ਹ-ਚਿਰਾ (ਸ਼ਾਰਟ ਟਰਮ) ਵੀਜ਼ਾ ਹੋਂਦ ਵਿਚ ਲਿਆਂਦਾ ਹੋਇਆ ਹੈ, ਜਿਸ ਦਾ ਮਤਲਬ ਹੈ ਕਿ ਇਸ ਦਰਮਿਆਨ ਤੁਸÄ ਵਾਪਿਸ ਆਪਣੇ ਵਤਨ ਜਾਣ ਦਾ ਪ੍ਰਬੰਧ ਕਰ ਲਓ। ਵਰਨਣਯੋਗ ਹੈ ਕਿ 4 ਸਤੰਬਰ 2020 ਤੋਂ ਅਕਤੂਬਰ 2020 ਤੱਕ ਖਤਮ ਹੋਣ ਵਾਲੇ ਬਹੁਤੇ ਅਸਥਾਈ ਵੀਜ਼ੇ 25 ਫਰਵਰੀ ਤੱਕ ਵਧਾ ਦਿੱਤੇ ਗਏ ਸਨ, ਜਿਹੜੇ ਕਿ ਅਗਲੇ ਮਹੀਨੇ ਖਤਮ ਹੋ ਰਹੇ ਹਨ। ਇਸ ਤੋਂ ਅੱਗੇ ਕੀ ਕਰਨਾ ਹੈ? ਇਹ ਕਈਆਂ ਨੂੰ ਫਿਕਰ ਹੈ।
ਇਸ ਸਬੰਧੀ ਸ. ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਆਪਣੀ ਵਤਨ ਵਾਪਸੀ ਦਾ ਪ੍ਰਬੰਧ ਕਰ ਲੈਣ। ਜੇਕਰ ਅਜਿਹਾ ਮੁਮਕਿਨ ਨਹÄ ਤਾਂ ਅਸਥਾਈ ਵੀਜ਼ੇ ਵਾਲੇ ਇਥੇ ਕਾਨੂੰਨੀ ਰੂਪ ’ਚ ਰਹਿਣ ਲਈ ਉਪਲਬਧ ਵੀਜ਼ੇ ਵਾਸਤੇ ਅਪਲਾਈ ਕਰ ਸਕਦੇ ਹਨ। ਇਸਦੇ ਲਈ ਹੁਣ ਵੀਜ਼ਾ ਫੀਸ ਵੀ ਲਗਦੀ ਹੈ। ਉਨ੍ਹਾਂ ਕਿਹਾ ਕਿ ਸਪਲੀਮੈਂਟਰੀ ਸੀਜ਼ਨਲ ਇੰਪਲਾਇਮੈਂਟ ਵਰਕ ਵੀਜ਼ਾ ਵੀ ਇਮੀਗ੍ਰੇਸ਼ਨ ਵੱਲੋਂ ਦਿੱਤਾ ਜਾ ਰਿਹਾ ਹੈ ਜਿਹੜੇ ਲੋਕ ਹਾਰਟੀਕਲਚਰ ਅਤੇ  ਵਿਟੀਕਲਚਰ (ਬਾਗਬਾਨੀ ਅਤੇ ਅੰਗੂਰਾਂ ਦੀ ਖੇਤੀ) ਵਿਚ ਕੰਮ ਕਰ ਸਕਦੇ ਹੋਣ। ਕੋਵਿਡ ਸ਼ਾਰਟ ਟਰਮ ਵੀਜੇ ਵਾਸਤੇ ਕੁਝ ਸ਼ਰਤਾਂ ਅਤੇ ਛੋਟਾਂ ਰੱਖੀਆਂ ਗਈਅ ਹਨ ਸੋ ਜਿਆਦਾ ਜਾਣਕਾਰੀ ਲਈ ਇਮੀਗ੍ਰੇਸ਼ਨ ਸਲਾਹਕਾਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।


Share