ਪਟੀਸ਼ਨਰ ਨੂੰ ਲੱਖ ਰੁਪਏ ਦਾ ਜੁਰਮਾਨਾ ਲਾਇਆ;
ਖ਼ਾਨ ਤੇ ਹੋਰਨਾਂ ਮੰਤਰੀਆਂ ਦਾ ਨਾਂ ‘ਨੋ ਫਲਾਈ ਲਿਸਟ’ ’ਚ ਦਰਜ ਕਰਨ ਵਾਲੀ ਪਟੀਸ਼ਨ ਵੀ ਰੱਦ
ਇਸਲਾਮਾਬਾਦ, 11 ਅਪ੍ਰੈਲ (ਪੰਜਾਬ ਮੇਲ)- ਇਸਲਾਮਾਬਾਦ ਹਾਈ ਕੋਰਟ ਨੇ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਤੇ ਕਈ ਮੰਤਰੀਆਂ ਖਿਲਾਫ਼ ਰਾਜ-ਧਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੀਫ਼ ਜਸਟਿਸ ਅਤਹਰ ਮਿਨਅੱਲ੍ਹਾ ਨੇ ਰਾਖਵੇਂ ਫੈਸਲੇ ਵਿਚ ਪਟੀਸ਼ਨਰ ਮੌਲਵੀ ਇਕਬਾਲ ਹੈਦਰ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਹੋਰਨਾਂ ਮੰਤਰੀਆਂ ਦੇ ਨਾਂ ‘ਨੋ ਫਲਾਈ ਲਿਸਟ’ ਵਿਚ ਪਾਉਣ ਦੀ ਅਪੀਲ ਵੀ ਖਾਰਜ ਕਰ ਦਿੱਤੀ।