ਇਮਰਾਨ ਖਾਨ ਨੇ ਮੰਨਿਆ; ਕੰਗਾਲ ਹੋ ਗਿਐ ਪਾਕਿਸਤਾਨ!

107
Share

-ਕਿਹਾ; ਸਾਡੇ ਕੋਲ ਦੇਸ਼ ਚਲਾਉਣ ਲਈ ਪੈਸਾ ਨਹੀਂ
ਅੰਮਿ੍ਰਤਸਰ, 25 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਨੂੰ ਵਿਦੇਸ਼ੀ ਕਰਜ਼ੇ ਤੋਂ ਮੁਕਤ ਕਰਵਾ ਕੇ ਰਿਆਸਤ-ਏ-ਮਦੀਨਾ ਬਣਾਉਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਨਿਆ ਹੈ ਕਿ ਪਾਕਿਸਤਾਨ ਕੰਗਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਕੋਲ ਦੇਸ਼ ਚਲਾਉਣ ਲਈ ਪੈਸਾ ਨਹੀਂ ਹੈ। ਇਹੀ ਕਾਰਨ ਹੈ ਕਿ ਪਾਕਿ ਨੂੰ ਕਰਜ਼ਾ ਲੈਣਾ ਪੈ ਰਿਹਾ ਹੈ। ਹਾਲ ਹੀ ’ਚ ਪਾਕਿ ਦੀ ਸੰਸਦ ’ਚ ਇਮਰਾਨ ਖ਼ਾਨ ਸਰਕਾਰ ਨੇ ਮੰਨਿਆ ਸੀ ਕਿ ਹੁਣ ਹਰ ਪਾਕਿਸਤਾਨੀ ’ਤੇ 1 ਲੱਖ 75 ਹਜ਼ਾਰ ਰੁਪਏ ਦਾ ਕਰਜ਼ਾ ਹੈ। ਦਰਅਸਲ, ਕੌਮਾਂਤਰੀ ਮੁਦਰਾ ਫ਼ੰਡ (ਆਈ.ਐੱਮ.ਐੱਫ.) ਤੋਂ ਕਰਜ਼ਾ ਨਾ ਮਿਲਣ ਕਾਰਨ ਹੁਣ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚੀਨ ਜਾਂ ਖਾੜੀ ਦੇਸ਼ਾਂ ਦੇ ਸਾਹਮਣੇ ਇਕ ਵਾਰ ਫਿਰ ਆਪਣੀ ਝੋਲੀ ਅੱਡਣੀ ਪੈ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਈ.ਐੱਮ.ਐੱਫ. ਨੇ ਪਾਕਿ ਦੀ ਸਰਕਾਰ ਦੀ ਅਪੀਲ ’ਤੇ ਤਬਾਹੀ ਦੇ ਕੰਢੇ ’ਤੇ ਖੜ੍ਹੀ ਅਰਥਵਿਵਸਥਾ ਨੂੰ ਬਚਾਉਣ ਲਈ 6 ਅਰਬ ਡਾਲਰ ਦੀ ਐਕਸਟੈਂਡਡ ਫ਼ੰਡ ਸਹੂਲਤ ਮਨਜ਼ੂਰ ਕੀਤੀ ਸੀ। ਇਸ ਤਹਿਤ ਇਕ ਅਰਬ ਡਾਲਰ ਪਹਿਲੀ ਕਿਸ਼ਤ ਵਜੋਂ ਦਿੱਤੇ ਜਾਣੇ ਸਨ ਪਰ ਇਸ ਰਕਮ ਨੂੰ ਲੈ ਕੇ ਪਾਕਿ ਸਰਕਾਰ ਅਤੇ ਆਈ.ਐੱਮ.ਐੱਫ. ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।

Share