ਇਤਿਹਾਸਕ ਸ਼ਹਿਰ ਨੂਰਮਹਿਲ ‘ਚ ਸ਼੍ਰੀਮਤੀ ਜੌਹਲ ਨੇ ਮਹਿਲਾ ਪ੍ਰਧਾਨ ਬਣਕੇ ਇਤਿਹਾਸ ਰਚਿਆ – ਅਸ਼ੋਕ ਸੰਧੂ ਨੰਬਰਦਾਰ 

120
ਨਗਰ ਕੌਂਸਲ ਦੀ ਮਹਿਲਾ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ ਨੂੰ ਸਨਮਾਨਿਤ ਕਰਦੇ ਹੋਏ ਸਿਟੀ ਕਾਂਗਰਸ ਪ੍ਰਧਾਨ ਰਾਕੇਸ਼ ਕਲੇਰ, ਅਸ਼ੋਕ ਸੰਧੂ ਨੰਬਰਦਾਰ, ਇੰਦਰਜੀਤ ਜੌਹਲ ਅਤੇ ਹੋਰ ਪਤਵੰਤੇ। 
Share

ਨੂਰਮਹਿਲ/ਨਕੋਦਰ/ਮਹਿਤਪੁਰ, 21 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਨੂਰਮਹਿਲ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਹੈ। ਨੂਰਮਹਿਲ ਦਾ ਇਤਿਹਾਸ ਇੱਕ ਮੁਗਲ ਮਹਿਲਾ ਨੂਰਜਹਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਨੂਰਮਹਿਲ ਦੀ ਸਰਾਂ ਇਸਦਾ ਦਾ ਮੂੰਹ ਬੋਲਦਾ ਪ੍ਰਮਾਣ ਹੈ। ਅੱਜ ਨੂਰਮਹਿਲ ਵਿੱਚ ਫਿਰ ਇੱਕ ਮਹਿਲਾ ਦੇ ਕਾਰਣ ਇਤਿਹਾਸ ਰਚ ਹੋਇਆ ਹੈ ਜੋ ਜਦ ਤੱਕ ਨਗਰ ਕੌਂਸਲ ਨੂਰਮਹਿਲ ਰਹੇਗੀ ਇਹ ਇਤਿਹਾਸ ਨੂਰਮਹਿਲ ਦੀ ਮੁਗ਼ਲ ਮਹਾਰਾਣੀ ਨੂਰਜਹਾਂ ਵਾਂਗ ਹਮੇਸ਼ਾ ਜਿੰਦਾ ਰਹੇਗਾ। ਅੱਜ ਨਵੇਂ ਇਤਿਹਾਸ ਰਚਣ ਦਾ ਮਾਣ ਨੂਰਮਹਿਲ ਦੀ ਮਹਿਲਾ ਸ਼੍ਰੀਮਤੀ ਹਰਦੀਪ ਕੌਰ ਜੌਹਲ ਦੀ ਝੋਲੀ ਵਿੱਚ ਪਿਆ ਹੈ ਜਿਸਨੇ ਅੱਜ ਨਗਰ ਕੌਂਸਲ ਨੂਰਮਹਿਲ ਦੀ ਮਹਿਲਾ ਪ੍ਰਧਾਨ ਬਣਕੇ ਨਗਰ ਕੌਂਸਲ ਨੂਰਮਹਿਲ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕੀਤਾ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਮਹਿਲਾ ਬਤੌਰ ਨਗਰ ਕੌਂਸਲ ਪ੍ਰਧਾਨ ਵਜੋਂ ਨੂਰਮਹਿਲ ਨਿਵਾਸੀਆਂ ਦੀ ਸੇਵਾ ਕਰੇਗੀ। ਅੱਜ ਪ੍ਰਧਾਨਗੀ ਅਹੁਦੇ ਤੇ ਬਿਰਾਜਮਾਨ ਕਰਵਾਉਣ ਦੀ ਰਸਮ ਮੌਕੇ ਹਲਕਾ ਨਕੋਦਰ ਦੇ ਇੰਚਾਰਜ ਸ. ਜਗਬੀਰ ਸਿੰਘ ਬਰਾੜ ਉਚੇਚੇ ਤੌਰ ਤੇ ਆਪਣੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਨਾਲ ਲੈ ਕੇ ਹਾਜ਼ਿਰ ਹੋਏ ਅਤੇ ਉਹਨਾਂ ਨੇ ਬੀਬੀ ਹਰਦੀਪ ਕੌਰ ਜੌਹਲ ਨੂੰ ਪ੍ਰਧਾਨਗੀ ਦੀ ਕੁਰਸੀ ਉੱਪਰ ਬਿਰਾਜਮਾਨ ਕੀਤਾ। ਕਾਂਗਰਸ ਪਾਰਟੀ ਦੇ ਸਿਟੀ ਪ੍ਰਧਾਨ ਰਕੇਸ਼ ਕਲੇਰ ਸਾਬਕਾ ਨਗਰ ਕੌਂਸਲਰ ਨੂਰਮਹਿਲ ਨੇ ਆਪਣੇ ਸਾਥੀਆਂ ਸਮੇਤ ਸ਼੍ਰੀਮਤੀ ਜੌਹਲ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਜੰਗ ਬਹਾਦਰ ਕੋਹਲੀ, ਕੌਂਸਲਰ ਕ੍ਰਿਸ਼ਨਾ ਸੰਧੂ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਓਮ ਪ੍ਰਕਾਸ਼ ਕੁੰਦੀ, ਚੇਅਰਮੈਨ ਚਰਣ ਸਿੰਘ, ਸਰਪੰਚ ਅਵਤਾਰ ਸਿੰਘ ਸ਼ਮਸ਼ਾਬਾਦ, ਬਲਜੀਤ ਸਿੰਘ ਜੌਹਲ ਸਾਬਕਾ ਸਰਪੰਚ, ਚੇਅਰਮੈਨ ਦੀਪਾ ਥੰਮਣਵਾਲ, ਕੌਂਸਲਰ ਦੀਪਕ ਕੁਮਾਰ, ਕੌਂਸਲਰ ਅਨਿਲ ਮੈਂਹਨ, ਕੌਂਸਲਰ ਬਬਲੀ ਸੋਂਧੀ, ਪ੍ਰਿੰਸੀਪਲ ਸੁਮਨ ਲਤਾ ਪਾਠਕ, ਪ੍ਰਿੰਸੀਪਲ ਰੀਨਾ ਸ਼ਰਮਾ, ਜਸਵਿੰਦਰ ਸਿੰਘ ਪੂਨੀਆ, ਜਸਬੀਰ ਸਹਿਜਲ ਅਤੇ ਹੋਰਾਂ ਪਤਵੰਤਿਆਂ ਨੇ ਜਿੱਥੇ ਮਹਿਲਾ ਪ੍ਰਧਾਨ ਨੂੰ ਇਤਿਹਾਸ ਰਚਣ ਤੇ ਮੁਬਾਰਕਬਾਦ ਦਿੱਤੀ ਉੱਥੇ ਉਹਨਾਂ ਦੇ ਪਤੀ ਸ. ਹਰਦੇਵ ਸਿੰਘ ਜੌਹਲ ਸਾਬਕਾ ਕੌਂਸਲਰ, ਪੁੱਤਰ ਸ. ਇੰਦਰਜੀਤ ਸਿੰਘ ਜੌਹਲ ਅਤੇ ਪਰਿਵਾਰ ਦੇ ਹੋਰਾਂ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। ਨੂਰਮਹਿਲ ਦੇ ਕਾਰਜ ਸਾਧਕ ਅਫ਼ਸਰ ਅਤੇ ਸ. ਇੰਦਰਜੀਤ ਸਿੰਘ ਜੌਹਲ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਦਿਲੋਂ ਧੰਨਵਾਦ ਕੀਤਾ। ਮਹਿਲਾ ਪ੍ਰਧਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਤਨ ਦੇਹੀ ਨਾਲ ਆਪਣੇ ਫਰਜ਼ ਨਿਭਾਉਣਗੇ ਅਤੇ ਸਾਰੇ ਨਗਰ ਕੌਂਸਲਰਾਂ ਨੂੰ ਨਾਲ ਲੈ ਕੇ ਨੂਰਮਹਿਲ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਕੇ ਇੱਕ ਇਤਿਹਾਸ ਰਚਣਗੇ।

Share