ਇਟਲੀ ਵਿੱਚ ਭਾਰਤੀ ਨਾਗਰਿਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

943

ਇਟਲੀ, 18 ਅਪ੍ਰੈਲ (ਪੰਜਾਬ ਮੇਲ)- ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਰੋਵਾਤੋ ’ਚ ਰਹਿੰਦੇ ਇੱਕ ਭਾਰਤੀ ਦੀ ਦਿਲ ਦਾ ਦੌਰ ਪੈਣ ਕਾਰਨ ਅੱਜ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਮਰਵਾਹਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਕਾਸ ਦੇ ਗੁਆਂਢੀਆਂ ਨੇ ਸਵੇਰੇ ਦੇਖਿਆ ਕਿ ਉਸ ਦੇ ਘਰ ’ਚੋਂ ਪਾਣੀ ਵਗ ਰਿਹਾ ਹੈ। ਇਸ ਮਗਰੋਂ ਉਨ੍ਹਾਂ ਨੇ ਫਾਇਰ ਮੁਲਾਜ਼ਮਾਂ ਨੂੰ ਸੂਚਿਤ ਕਰ ਦਿੱਤਾ। ਮੁਲਾਜ਼ਮਾਂ ਨੇ ਜਦੋਂ ਉਸ ਦੇ ਘਰ ਜਾ ਕੇ ਦੇਖਿਆ ਤਾਂ ਵਿਕਾਸ ਪਾਣੀ ਦੀ ਟੂਟੀ ਕੋਲ ਡਿੱਗਿਆ ਮਿਲਿਆ। ਜਦ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਮ੍ਰਿਤਕ ਪਾਇਆ ਗਿਆ। ਪੁਲੀਸ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਵਿਕਾਸ ਮਰਵਾਹਾ ਦੀ ਲਾਸ਼ ਸਬੰਧਿਤ ਵਿਭਾਗ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਂ, ਬਾਪ, ਪਤਨੀ ਤੇ ਇਕ ਬੇਟਾ, ਜੋ ਭਾਰਤ ਰਹਿੰਦੇ ਸਨ, ਛੱਡ ਗਿਆ ਹੈ।