ਇਟਲੀ ਵਿਚ 104 ਸਾਲਾ ਬਜ਼ੁਰਗ ਮਹਿਲਾ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ

1007
Share

ਰੋਮ , 6 ਅਪ੍ਰੈਲ (ਪੰਜਾਬ ਮੇਲ)- – ਇਟਲੀ ਵਿਚ 104 ਸਾਲਾ ਬਜ਼ੁਰਗ ਮਹਿਲਾ ਨੇ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਥੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਮੁਕਤ ਹੋਈ ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਦੀ ਮਹਿਲਾ ਹੈ। 17 ਮਾਰਚ ਨੂੰ ਉਹ ਉੱਤਰੀ ਇਟਲੀ ਬੀਲਾ ਇਲਾਕੇ ਵਿਚ ਬੀਮਾਰ ਹੋ ਗਈ ਸੀ। ਅਦਾ ਜੋਨੁਸੋ ਨਾਂ ਦੀ ਇਸ ਬਜ਼ੁਰਗ ਮਹਿਲਾ ਨੂੰ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ।

ਅਦਾ ਦੇ ਪੁੱਤਰ ਨੇ ਦੱਸਿਆ ਕਿ ਮੈਨੂੰ ਲੱਗਾ ਕਿ ਇਹ ਕੋਰੋਨਾਵਾਇਰਸ ਹੈ ਕਿਉਂਕਿ ਕੇਅਰ ਹੋਮ ਵਿਚ ਨੰਬਰ ਵੱਧਦੇ ਜਾ ਰਹੇ ਸਨ। ਉਥੇ ਕੁਝ ਲੋਕਾਂ ਦੀ ਮੌਤ ਵੀ ਹੋਈ ਸੀ। ਅਦਾ ਦੇ ਠੀਕ ਹੋਣ ਨਾਲ ਬਜ਼ੁਰਗ ਮਰੀਜ਼ਾਂ ਵਿਚ ਵੀ ਇਕ ਉਮੀਦ ਜਾਗੀ ਹੈ। ਹੁਣ ਤੱਕ ਪੂਰੀ ਦੁਨੀਆ ਵਿਚ 1,330,955 ਲੋਕ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਇਨ੍ਹਾਂ ਵਿਚ ਵੱਡੀ ਗਿਣਤੀ ਬਜ਼ੁਰਗਾਂ ਦੀ ਦੱਸੀ ਜਾ ਰਹੀ ਹੈ।


Share